ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/600

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਚੰਗਾ ਚੰਗਾ, ਮੈਂ ਹਰ ਇਕ ਹਾਲਤ ਵਿਚ ਆਪ ਨੂੰ ਖਬਰ ਦੇ ਦਿਆਂਗਾ ।"

"ਕਿਰਪਾ ਕਰਕੇ ਕਰ ਦੇਣਾ," ਨਿਖਲੀਊਧਵ ਨੇ ਕਹਿਆ । ਆਮ ਆਵਾਜ਼ਾਂ ਤੇ ਬਨਾਵਟੀ ਥੀਂ ਛੁਟ ਕੁਦਰਤੀ ਸੁਭਾਵਿਕ ਹਾਸਿਆਂ ਦੀਆਂ ਵੀ ਗੂੰਜਾਂ ਗੋਲ ਕਮਰੇ ਵਿਚੋਂ ਆ ਰਹੀਆਂ ਸਨ ।

"ਇਹ ਸਭ ਵਿਕਟਰ ਹੀ ਜੇ———ਜਦ ਉਹਦੀ ਤਬੀਅਤ ਦਾ ਰੁਖ ਠੀਕ ਹੋਵੇ ਉਹ ਇਕ ਅਸਚਰਜ ਤਰਾਂ ਦਾ ਹੁਸ਼ਿਆਰ ਹੁੰਦਾ ਹੈ," ਤੇ ਮੈਸਲੈਨੀਕੋਵ ਨੇ ਕਹਿਆ ।

"ਦੂਜੀ ਗਲ ਜਿਹੜੀ ਮੈਂ ਕਹਿਣੀ ਸੀ, ਨਿਖਲੀਊਧਵ ਬੋਲਿਆ, "ਇਹ ਹੈ ਕਿ ੧੩੦ ਬੰਦੇ ਇਸ ਲਈ ਅੰਦਰ ਡੱਕੇ ਪਏ ਹਨ ਕਿ ਉਨ੍ਹਾਂ ਦੀਆਂ ਰਾਹਦਾਰੀਆਂ ਦੀਆਂ ਤਾਰੀਖਾਂ ਪੁਰਾਣੀਆਂ ਹੋ ਚੁਕੀਆਂ ਸਨ । ਮਹੀਨਿਓਂ ਉਪਰ ਬੰਦ ਕੀਤੀਆਂ ਹੋਣ ਲੱਗਾ ਹੈ", ਉਸ ਸਾਰੇ ਵਾਕਿਆਤ ਓਸ ਮੁਕੱਦਮੇ ਦੇ ਦਸੇ ।

"ਆਪ ਨੂੰ ਇਹ ਗੱਲਾਂ ਕਿੰਝ ਪਤਾ ਲਗੀਆਂ ਹਨ," ਮੈਸਲੈਨੀਕੋਵ ਨੇ ਕੁਛ ਬੇਚੈਨ ਤੇ ਤੰਗ ਜੇਹਾ ਹੋਕੇ ਕਹਿਆ ।

"ਮੈਂ ਇਕ ਕੈਦੀ ਨੂੰ ਵੇਖਣ ਗਇਆ ਸਾਂ ਤੇ ਇਹ ਆਦਮੀ ਕੌਰੀਡੋਰ ਵਿਚ ਮੇਰੇ ਦਵਾਲੇ ਹੋ ਗਏ ਸਨ ਤੇ ਪੁਛਣ ਲੱਗੇ........"

੫੬੬