ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/605

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਕਿ ਮੈਸਲੈਨੀਕੋਵ ਆਪਣੇ ਆਪ ਨੂੰ ਉੱਚੀ ਥਾਂ ਤੇ ਬੈਠਾ. ਨਿਖਲੀਊਧਵ ਨਾਲ ਮਿਹਰਬਾਨੀ ਕਰਕੇ ਆਪਣਾ ਥੱਲੇ ਆਣਾ ਦਸ ਰਹਿਆ ਹੈ । ਗੱਲ ਇਉਂ ਲੱਭਦੀ ਸੀ———ਨਿਖਲੀਊਧਵ ਨੇ ਇਹ ਪਰਤੀਤ ਕੀਤਾ ਸੀ ਕਿ ਮੈਸਲੈਨੀਕੋਵ ਇਕ ਅਫਸਰੀ ਥਾਂ ਤੇ ਸੀ, ਜਿਹੜੀ ਇਖਲਾਕੀ ਪੱਧਰ ਤੋਂ ਇਕ ਬੜੀ ਗੰਦੀ ਤੇ ਸ਼ਰਮਨਾਕ ਥਾਂ ਸੀ, ਤਾਂ ਵੀ ਓਸ ਥਾਂ ਤੇ ਹੋਣ ਕਰਕੇ ਉਹ ਆਪਣੇ ਆਪ ਨੂੰ ਇਕ ਬੜਾ ਪਰਤਿਸ਼ਠਿਤ ਆਦਮੀ ਸਮਝਦਾ ਸੀ, ਤੇ ਇਸ ਥਾਂ ਤੇ ਹੁੰਦਿਆਂ ਹੋਇਆਂ ਵੀ ਉਹ ਇਹ ਚਾਹੁੰਦਾ ਸੀ ਕਿ ਨਿਖਲੀਊਧਵ ਦੀ ਜੇ ਠੀਕ ਚਾਪਲੂਸੀ ਕਰਨ ਲਈ ਨਹੀਂ, ਪਰ ਘਟੋ ਘਟ ਇਹ ਦੱਸਣ ਲਈ ਕਿ ਉਹ ਇੰਨਾਂ ਮਗ਼ਰੂਰ ਨਹੀਂ ਸੀ ਕਿ ਨਿਖਲੀਊਧਵ ਦਾ 'ਸਾਥੀ' ਅਖਵਾਣ ਯਾ ਆਪਣੇ ਆਪ ਨੂੰ ਕਹਿਣ ਵਿੱਚ, ਕੋਈ ਵੀ ਆਰ ਮੰਨਦਾ ਹੋਵੇ।

੫੨੧