ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/609

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਦਮਿਤ੍ਰੀ ਈਵਾਨਿਚ ਮੈਨੂੰ ਮਾਫ ਰੱਖਣਾ, ਮੈਂ ਪਰਸੋਂ ਆਪ ਨੂੰ ਬਹੁਤ ਬੁਰਾ ਭਲਾ ਕਹਿਆ ਸੀ ।"

"ਮੇਰੇ ਲਈ ਮਾਫ਼ ਕਰਨ ਦੀ ਤਾਂ ਗੱਲ ਕੋਈ ਨਹੀਂ," ਤੇ ਨਿਖਲੀਊਧਵ ਨੇ ਸ਼ੁਰੂ ਕੀਤਾ ।

"ਪਰ ਕੁਛ ਹੋਏ———ਆਪ ਮੇਰਾ ਪਿੱਛਾ ਛੱਡ ਦਿਉ, ਮੈਨੂੰ ਛੱਡ ਦਿਉ," ਉਹਨੇ ਉਹਦੀ ਗੱਲ ਟੁਕ ਕੇ ਕਹਿਆ, ਤੇ ਉਸ ਆਪਣੀ ਮੰਦ ਮੰਦ ਭੈਂਗ ਮਾਰਦੀ ਅੱਖਾਂ ਕੁਝ ਐਸੀਆਂ ਡਰਾਉਣੀਆਂ ਜੇਹੀਆਂ ਕਰਕੇ ਉਸ ਵਲ ਤੱਕਿਆ ਕਿ ਨਿਖਲੀਊਧਵ ਨੂੰ ਉਹਦੇ ਪਹਿਲਾਂ ਵਾਲੇ ਗੁੱਸੇ ਦਾ ਰੰਗ ਮੂੰਹ ਉੱਪਰ ਆਉਂਦਾ ਦਿਸਿਆ ।

"ਮੈਂ ਤੇਰਾ ਪਿੱਛਾ ਕਿਉਂ ਛੱਡ ਦਿਆਂ ?"

"ਆਪ ਨੂੰ ਜਰੂਰ ਛੱਡਨਾ ਪਵੇਗਾ ।"

"ਪਰ ਕਿਉਂ" ?

ਉਸਨੇ ਮੁੜ ਉਨ੍ਹਾਂ ਗੁਸੀਲੀ ਭਿਆਨਕ ਬਣਾਈਆਂ ਅੱਖਾਂ ਨਾਲ ਉੱਪਰ ਤੱਕਿਆ ।

ਅੱਛਾ !! ਲੋ———ਇਹ ਇਉਂ ਹੈ," ਉਸ ਕਹਿਆ, "ਆਪਨੂੰ ਜ਼ਰੂਰ ਮੈਨੂੰ ਛੱਡਨਾ ਪਵੇਗਾ । ਮੈਂ ਜੋ ਕਹਿ ਰਹੀ ਹਾਂ, ਸੱਚ ਕਹਿ ਰਹੀ ਹਾਂ । ਮੈਂ ਕਰ ਨਹੀਂ ਸੱਕਦੀ———ਆਪ ਇਸ ਸਾਰੀ ਗੱਲ ਦਾ ਪਿੱਛਾ ਕਰਨਾ ਹੀ ਛੱਡ ਦਿਉ," ਉਹਦੇ ਹੋਠ ਕੰਬੇ ਤੇ ਇਕ ਛਿਨ ਲਈ ਚੁਪ ਹੋ ਗਈ, "ਇਹ ਸੱਚ ਹੈ ਬਸ, ਨਹੀਂ ਤਾਂ ਮੈਂ ਆਪਣੇ ਆਪ ਨੂੰ ਫਾਹੇ ਲਾ ਦਿਆਂਗੀ ।"

੫੭੫