ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕਲ ਵਿੱਚ ਉਕਰੇ ਹੋਏ ਸਨ ਤੇ ਨਾਲ ਉਸੀ ਰੰਗ ਦਾ ਮਿਲਵਾਂ ਬਰਤਨ ਰੱਖਣ ਦਾ ਬੋਰਡ ਸੀ। ਮੇਜ਼ ਉੱਪਰ ਇਕ ਬੜੀ ਨਫੀਸ ਚੰਗੀ ਮਾਇਆ ਲੱਗੀ ਚੱਦਰ ਖੂਬ ਤਣ ਕੇ ਵਿਛਾਈ ਹੋਈ ਸੀ। ਇਸ ਚੱਦਰ ਉੱਪਰ ਰਈਸੀ ਖਾਨਦਾਨ ਦਾ ਮੋਨੋਗ੍ਰਾਮ ਕੱਢਿਆ ਹੋਇਆ ਸੀ। ਇਉਂ ਸਾਦੇ ਸਜੇ ਮੇਜ਼ ਉੱਪਰ ਇਕ ਚਾਂਦੀ ਦਾ ਕਾਫੀ ਪਾਟ, ਇਕ ਖੰਡ ਦਾ ਬਰਤਨ, ਇਕ ਗਰਮ ਮਲਾਈ ਦਾ ਜਗ, ਇਕ ਡਬਲ ਰੋਟੀ ਦੀ ਟੋਕਰੀ ਜਿਸ ਵਿੱਚ ਤਾਜ਼ਾ ਬਣੇ ਟੋਸਟ ਰਖੇ ਸਨ, ਰਸਕ ਤੇ ਬਿਸਕੁਟ ਖੂਬ ਕਰੀਨੇ ਨਾਲ ਸਜਾਏ ਧਰੇ ਹੋਏ ਸਨ, ਨਾਲ ਹੀ ਰੋਜ਼ਾਨਾ ਅਖਬਾਰ ਤੇ ਇਕ ਮਾਹਵਾਰੀ ਰੀਵੀਊ ਤੇ ਕਛ ਖਤ ਪੱਤਰ ਰਖੇ ਹੋਏ ਸਨ।

ਨਿਖਲੀਊਧਵ ਅਪਣੇ ਖਤਾਂ ਨੂੰ ਪੋਹਲ੍ਹਣ ਲੱਗਾ ਹੀ ਸੀ ਕਿ ਇਕ ਮੋਟੀ ਅਧਖੜ ਉਮਰ ਦੀ ਜਨਾਨੀ ਜਿਸ ਸੋਗਦਾ ਲਿਬਾਸ ਪਾਇਆ ਹੋਇਆ ਸੀ, ਤੇ ਜਿਹਦੀਆਂ ਪੱਟੀਆਂ ਉੱਪਰ ਇਕ ਕਾਢਵੇਂ ਫੀਤੇ ਵਾਲੀ ਟੋਪੀ ਸੀ, ਕਮਰੇ ਵਿੱਚ ਆਣ ਵੜੀ। ਇਹ ਅਗਰੈਫਨਾ ਪੇਤਰੋਵਨਾ ਇਕ ਪੁਰਾਨੀ ਨੌਕਰਾਨੀ ਨਿਖਲਉਧਵ ਦੀ ਮਾਂ ਦੀ ਸੀ। ਓਹਦੀ ਮਾਲਕਾ ਸਵਾਣੀ ਇਸੇ ਹੀ ਘਰ ਵਿੱਚ ਹੁਣੇ ਹਾਂ ਪੂਰੀ ਹੋਈ ਸੀ ਤੇ ਇਹ ਹੁਣ ਓਦੇ ਪੁਤਰ ਦਾ ਘਰ ਸੰਭਾਲਣ ਵਾਲੀ ਨੌਕਰਾਨੀ ਦਾ ਕੰਮ ਭੁਗਤਾ ਰਹੀ ਸੀ। ਅਗਰੇਫੇਨਾਂ ਪੇਤਰੋਵਨਾ ਆਪਣੀ ਮਰ ਗਈ ਸਵਾਣੀ ਨਾਲ ਦੱਸ ਸਾਲ ਕਈ ਬਦੇਸ਼ਾਂ ਤੇ ਮੁਲਕਾਂ, ਟਾਪੂਆਂ ਦੇ ਸੈਰ

.

੩੧