ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਲਥਾਕਾਰ ਦਾ ਨੋਟ

ਇਹ ਪੁਸਤਕ ‘ਮੋਇਆਂ ਦੀ ਜਾਗ'(Ressurection) ਇਕ ਅਸਲੀ ਹੋ ਬੀਤੀ ਗਲ ਉੱਪਰ ਲਿਖੀ ਗਈ ਸੀ।"'ਟੋਲਸਟਾਏ'"ਨੂੰ ਕਿਸੀ ਆਣਕੇ ਇਹ ਗਲ ੧੮੮੮ ਈ: ਵਿਚ ਦੱਸੀ-ਕੁਛ ਲਿਖੀ ਕੁਛ ਨ ਲਿਖੀ ਛਡੀ। ਮੁੜ ੧੮੯੫ ਈ: ਵਿਚ ਲਿਖਣੀ ਸ਼ੁਰੂ ਕੀਤੀ ਤੇ ੪ ਸਾਲ ਵਿਚ ਲਿਖ ਕੇ ਖਤਮ ਕੀਤੀ ਸੀ। ਇਹ ਤੁਰਤ ਹੀ ਕਈ ਜ਼ਬਾਨਾਂ ਵਿਚ ਉਲਥਾ ਹੋ ਗਈ ਤੇ ਕੁਲ ਦੁਨੀਆ ਦੇ ਅਨੇਕ ਮੁਲਕਾਂ ਵਿਚ ਬੜੀ ਗਿਨਤੀ ਵਿਚ ਵਿਕੀ ਤੇ ਪੜ੍ਹੀ ਗਈ। ਇੰਗਲੈਂਡ ਤੇ ਸਿਰਫ ਇੰਗਲੈਂਡ ਵਿਚ ਇਸ ਉਪਰ ਇਹ ਦੋਸ਼ ਲਾਇਆ ਗਇਆ ਕਿ ਇਹ ਕਿਤਾਬ "immoral"(ਇਕਲਾਖ ਵਿਰੁਧ) ਕਿਤਾਬ ਹੈ। ਤੇ ਇਕ ਅੰਗ੍ਰੇਜ਼"'ਜਾਨ ਬੋਲੋਜ਼'"ਨੇ ਟੋਲਸਟਾਏ ਨੂੰ ਖਤ ਵੀ ਲਿਖਿਆ ਜਿਸ ਵਿਚ ਇਸਦੇ ਬੁਰੇ ਅਸਰ ਉਪਰ ਝਾੜ ਵੀ ਪਾਈ।

ਟੋਲਸਟਾਏ ਨੇ ਜਵਾਬ ਵਿਚ ਇਕ ਖਤ ਭੇਜਿਆ ਜਿਸ ਵਿਚ ਲਿਖਿਆ ਸੀ:- "ਜਦ ਇਹ ਕਿਤਾਬ ਮੈਂ ਲਿਖੀ ਸੀ ਮੈਂ ਆਪਣੇ ਸਾਰੇ ਰੂਹ ਕਰਕੇ ਕਾਮਬਿਰਤੀ ਨੂੰ ਘ੍ਰਿਣਾ ਕਰਦਾ ਸਾਂ ਤੇ ਇਸ ਕਿਤਾਬ ਦਾ ਵਡਾ ਪ੍ਰਯੋਜਨ ਹੀ ਇਹ ਸੀ ਕਿ ਕਾਮ ਲਈ ਆਪਣੀ ਅੰਦਰਲੀ ਤ੍ਰਿਸਕਾਰ ਨੂੰ ਪ੍ਰਗਟ ਕਰਾਂ। ਜੇ ਮੈਂ