ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਅਸੂਲੀ ਵਹੁਟੀ ਉਸ ਉੱਪਰ ਮੋਹਿਤ ਹੋ ਗਈ ਸੀ, ਉਸ ਨੇ ਚਾਹਿਆ ਸੀ ਕਿ ਇਹਨੂੰ ਆਪਣੇ ਕਾਬੂ ਕਰੇ । ਇਸ ਤੀਮੀ ਨੇ ਹੌਲੇਂ ਹੌਲੇਂ ਇਸ ਉੱਪਰ ਆਪਣੀ ਨਿੱਘੀ ਗੂਹੜੀ ਵਾਕਫ਼ੀਅਤ ਦਾ ਜਾਲ ਸੁੱਟਣਾਂ ਸ਼ੁਰੂ ਕੀਤਾ, ਤੇ ਜਿਆਦਾ ਹੀ ਜਿਆਦਾ ਉਹ ਇਸ ਉੱਪਰ ਕਾਬੂ ਪਾਂਦੀ ਤੁਰੀ ਗਈ, ਭਾਵੇਂ ਇਹਦਾ ਆਪਣਾ ਦਿਲ ਉਸ ਵੱਲੋਂ ਦਿਨ ਬਦਿਨ ਚੜ੍ਹਦਾ ਚਲਾ ਜਾਂਦਾ ਸੀ । ਪਰ ਉਸ ਤੀਮੀ ਨੇ ਇਹਨੂੰ ਪੂਰਾ ਆਪਣੇ ਉੱਪਰ ਪਾ ਲਿਆ ਸੀ । ਨਿਖਲੀਊਧਵ ਇਸ ਮਨੋ ਲਾਲਚ ਵਿਚ ਫਸ ਕੇ ਜਰੂਰ ਪੱਛੋਤਾਂਦਾ ਸੀ, ਪਰ ਉਸ ਵਿਚ ਇੰਨੀ ਦਲੇਰੀ ਨਹੀਂ ਸੀ ਆਉਂਦੀ ਕਿ ਉਹ ਉਸ ਤੀਮੀ ਨਾਲ ਆਪਣਾ ਨਾਜਾਇਜ਼ ਤਅੱਲਕ ਬਿਨਾ ਓਸ ਤੀਮੀ ਦੀ ਸਲਾਹ ਦੇ ਆਪ ਹੀ ਤੋੜ ਸਕੇ । ਇਉਂ ਸੀ ਅਸਲ ਅੰਦਰਲੀ ਗੱਲ ਜਿਸ ਕਰਕੇ ਭਾਵੇਂ ਉਹ ਆਪਣੀ ਮਰਜੀ ਕੋਰਚਾਗਿਨਾ ਨਾਲ ਸ਼ਾਦੀ ਕਰਨ ਦੀ ਹੁੰਦੀ ਵੀ, ਤਾਂ ਵੀ ਉਹ ਖੁੱਲ੍ਹਾ ਇਹ ਤਜਵੀਜ਼ ਨਹੀਂ ਸੀ ਕਰ ਸਕਦਾ ।

ਮੇਜ਼ ਉੱਪਰ ਪਏ ਖਤਾਂ ਵਿੱਚੋਂ ਇਕ ਖਤ ਇਸ ਤੀਮੀ ਦੇ ਖਾਵੰਦ ਦਾ ਸੀ । ਉਹਦਾ ਦਸਖਤ ਪਹਿਚਾਨ ਕੇ ਤੇ ਉਹਦੇ ਡਾਕਖਾਨੇ ਦੀ ਮੋਹਰ ਪੜ੍ਹ ਕੇ ਨਿਖਲੀਊਧਵ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਇਆ, ਪਰ ਉਹਦਾ ਸੁਭਾ ਸੀ ਕਿ ਜਦ ਕੋਈ ਖਤਰਾ ਸਹਮਣੇ ਆ ਹੀ ਜਾਵੇ ਤਦ ਉਹ ਹੇਠ ਨਹੀਂ ਸੀ ਲਗਦਾ, ਉਹਦਾ ਸਾਹਮਣਾ ਕਰਨ ਨੂੰ ਤਤਪਰ ਹੋ ਜਾਂਦਾ ਸੀ । ਇਸ ਕਰਕੇ ਹੁਣ ਇਸ ਸ਼ਰਮਸਾਰੀ ਨਾਲ ਵੀ ਅੰਦਰੋਂ ਮੁਕਾਬਲਾ ਕਰਨ ਲਈ ਤਿਆਰ ਹੋ੩੬