ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੂੰ ਆਪਣੇ ਘਰ ਦੀ ਬਦਕਿਸਮਤੀ ਦੀ ਕੁਛ ਖਬਰ ਹੀ ਨਹੀਂ ਸੀ ।

ਨਿਖਲੀਊਧਵ ਨੂੰ ਖਤ ਪੜ੍ਹ ਕੇ ਸਾਰੀਆਂ ਉਹ ਹੌਲ ਭਰੀਆਂ ਘੜੀਆਂ ਯਾਦ ਆਈਆਂ ਜਿਹੜੀਆਂ ਇਸ ਆਦਮੀ ਦੇ ਤਅਲੱਕ ਵਿੱਚ ਉਸ ਉੱਪਰ ਆਣ ਵਾਪਰੀਆਂ ਸਨ । ਉਹਨੂੰ ਯਾਦ ਆਇਆ ਕਿ ਇਕ ਦਿਨ ਉਹਨੂੰ ਡਰ ਲੱਗਾ ਸੀ ਕਿ ਅਹੁ ! ਉਸ ਤੀਮੀ ਦਾ ਖਾਵੰਦ ਆ ਗਇਆ, ਤੇ ਮੈਂ ਪਾਪ ਕਰਦਾ ਫੜਿਆ ਗਇਆ ਹਾਂ ਤੇ ਉਸਨੇ ਆਣ ਕੇ ਮੈਨੂੰ ਵੰਗਾਰਿਆ, ਉਸ ਮੈਨੂੰ ਡਰਾਣ ਲਈ ਹਵਾ ਵਿੱਚ ਬੰਦੂਕ ਚਲਾਈ, ਤੇ ਉਹ ਦਿਹਾੜਾ ਵੀ ਯਾਦ ਆਇਆ ਜਦ ਉਹ ਤੀਮੀ ਉਸ ਨਾਲ ਲੜ ਪਈ ਸੀ, ਤੇ ਰੁੱਸ ਕੇ ਬਾਗ ਦੇ ਖੂਹ ਵਿੱਚ ਛਾਲ ਮਾਰਨ ਨੱਸ ਗਈ ਸੀ, ਤੇ ਇਹ ਉਹਦੇ ਪਿੱਛੇ ਪਿੱਛੇ ਉਹਨੂੰ ਢੂੰਡਣ ਗਿਆ ਸੀ । ਇਹੋ ਜੇਹੀਆਂ ਕਈ ਗੱਲਾਂ ਸਭ ਯਾਦ ਆਈਆਂ ।

"ਹਾਂ, ਮੈਂ ਹੁਣ ਨਹੀਂ ਜਾ ਸੱਕਦਾ, ਨਾ ਹੀ ਕੁਛ ਫੈਸਲਾ ਕਰ ਸੱਕਦਾ ਹਾਂ, ਜਦੋਂ ਤਕ ਉਹ ਤੀਮੀ ਮੈਨੂੰ ਨਾ ਲਿਖੇ" ਨਿਖਲੀਊਧਵ ਇਓ ਸੋਚੀ ਪੈ ਗਇਆ । ਇਕ ਹਫਤਾ ਹੀ ਹਾਲੇਂ ਹੋਇਆ ਸੀ ਕਿ ਨਿਖਲੀਊਧਵ ਨੇ ਉਸ ਤੀਮੀ ਵਲ ਇਕ ਨਬੇੜੇ ਕਰ ਦੇਣ ਵਾਲਾ ਖਤ ਪਾਇਆ ਸੀ । ਜਿਸ ਵਿੱਚ ਇਸ ਨੇ ਉਸ ਅੱਗੇ ਮੰਨ ਲਇਆ ਸੀ, ਕਿ ਮੈਂ ਗਰਿਆ, ਗਲਤੀ ਕੀਤੀ, ਝਖ ਮਾਰੀ, ਪਰ ਹੁਣ ਮੈਂ ਇਸ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹਾਂ । ਤੇ ਇਸ ਦੋਸਤੀ ਦੇ ਤੋੜਨ ਵਿੱਚ ਉਹਦਾ ਆਪਣਾ ਹੀ ਭਲਾ ਹੈ, ਜਿਵੇਂ ਇਹ ਗੱਲ ਇਸ ਨੇ ਉਹਦੇ ਭਲੇ੩੮