ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਹੀ ਨਿਰੋਲ ਕੀਤੀ ਸੀ । ਇਸ ਖਤ ਦਾ ਹਾਲੇਂ ਕੋਈ ਜਵਾਬ ਨਹੀਂ ਸੀ ਆਇਆ । ਉਹਦੀ ਇਹ ਚੱਪ ਭਾਵੇਂ ਚੰਗੀ ਨਿਸ਼ਾਨੀ ਮਤੇ ਹੋਵੇ, ਕਿਓਂਕਿ ਜੇ ਉਹ ਤੋੜਨਾ ਨਾ ਚਾਹੁੰਦੀ ਤਦ ਯਾ ਤਾਂ ਛੇਤੀ ਉੱਤਰ ਦਿੰਦੀ ਯਾ ਜਿਸ ਤਰਾਂ ਉਹ ਇਹੋ ਜੇਹੇ ਖਤਾਂ ਤੇ ਇਸ ਥਾਂ ਪਹਿਲਾਂ ਕਰਦੀ ਹੁੰਦੀ ਸੀ, ਆਪ ਹੀ ਇਸ ਪਾਸ ਆ ਜਾਂਦੀ । ਨਿਖਲੀਊਧਵ ਨੂੰ ਨਾਲੇ ਇਹ ਵੀ ਪਤਾ ਲਗ ਗਇਆ ਸੀ, ਕਿ ਇਕ ਹੋਰ ਗਭਰੂ ਅਫਸਰ ਉਹਦੀ ਖੁਸ਼ਾਮਦ ਦਰਾਮਦ ਵਿੱਚ ਖੂਬ ਜੋਟਿਆ ਪਇਆ ਹੈ ਭਾਵੇਂ ਉਹਨੂੰ ਖਾਰ ਵੀ ਆਉਂਦੀ ਸੀ ਤੇ ਦਿਲ ਦੁਖਦਾ ਸੀ, ਤਾਂ ਵੀ ਉਸ ਨੂੰ ਕੁਛ ਢਾਰਸ ਹੁੰਦੀ ਸੀ ਕਿ ਸ਼ਾਯਦ ਇਸ ਨਵੀਂ ਦੋਸਤੀ ਕਰਕੇ ਉਹਨੂੰ ਇਸ ਛੁਪੇ ਕਪਟ ਥੀਂ ਛੁਟਕਾਰਾ ਮਿਲ ਜਾਏ । ਅੰਦਰ ਅੰਦਰ ਇਸ ਕੁੜੀ ਦੀ ਖੋਹ ਜੇਹੀ ਉਹਨੂੰ ਲੱਗੀ ਰਹਿੰਦੀ ਸੀ।

ਦੂਸਰਾ ਖਤ ਉਹਦੇ ਆਪਣੀ ਰਿਆਸਤ ਦੇ ਮੁਨਸ਼ੀ ਦਾ ਸੀ । ਮੁਨਸ਼ੀ ਨੇ ਲਿਖਿਆ ਸੀ ਕਿ ਉਹਦਾ ਜਾ ਕੇ ਆਪਣੀ ਰਿਆਸਤ ਨੂੰ ਵੇਖਣਾ ਬੜਾ ਜ਼ਰੂਰੀ ਹੈ ਤੇ ਕਬਜ਼ਾ ਵੀ ਲੈਣਾ ਚਾਹੀਏ, ਤੇ ਨਾਲੇ ਆ ਕੇ ਦੱਸੇ ਕਿ ਇਸ ਥੀਂ ਅੱਗੋਂ ਰਿਆਸਤ ਦੀ ਜਿਮੀਂਦਾਰੀ ਦਾ ਕੀ ਬੰਦੋਬਸਤ ਕਰਨਾ ਹੈ । ਰਾਹਕਾਂ ਨੂੰ ਦੇਣੀ ਹੈ ਯਾ ਮੁਨਸ਼ੀ ਨੇ ਆਪਣੇ ਬਲਦ ਰੱਖ ਕੇ ਖੁਦ ਕਾਸ਼ਤ ਵਿੱਚ ਲਿਆਉਣੀ ਹੈ । ਉਹਦੀ ਇਹ ਦੂਜੀ ਤਜਵੀਜ਼ ਸੀ, ਉਸ ਨੇ ਇਹ ਤਜਵੀਜ਼ ਪਹਿਲਾਂ ਮਾਂ ਨੂੰ ਲਿਖ ਘੱਲੀ ਸੀ, ਤੇ ਹੁਣ ਪੁਤ੍ਰ ਨੂੰ ਵੀ ਕਿ ਜਿਹੜੀ ਜਮੀਨ ਰਾਹਕਾਂ ਨੂੰ ਦਿੱਤੀ ਹੋਈ ਹੈ, ਉਹ ਆਪਣੇ ਹਲਾਂ ਹੇਠ ਲਿਆਉਣੀ ਚਾਹੀਦੀ ਹੈ।੩੯