ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਉਹ ਵੱਡੇ ਵੱਡੇ ਚੰਗੇ ਪਰਉਪਕਾਰੀ ਕੰਮ ਕਰਨ ਦੀਆਂ ਖਾਹਿਸ਼ਾਂ, ਤਾਂਘ,——— ਹਾਂ ਕਿ ਕੁਛ ਇਸ ਸੁੱਤੀ ਜੇਹੀ ਦੁਨੀਆਂ ਵਿੱਚ ਗੈਰ ਮਾਮੂਲੀ ਕੰਮ ਕਰਦੇ ਦਿੱਸੀਏ ਆਦਿ———ਸਭ ਹੁਣ ਸ਼ਿੱਥਲ ਤੇ ਮੱਧਮ ਹੋ ਚੁੱਕੇ ਸਨ । ਤੇ ਦੂਜੀ ਚੋਣ, ਕਿ ਉਹ ਸਾਰੇ ਖਿਆਲ ਕੂੜੇ ਤੇ ਗਲਤ ਦੱਸੇ, ਜਦ ਕਿ ਹਰਬਰਟ ਸਪੈਨਸਰ ਦੇ ਸੋਸ਼ਲ ਸਟੈਟਿਸਟਿਕਸ ਵਿੱਚ ਸਾਫ ਤੇ ਨਿਰਉਤਰ ਕਰ ਦੇਣ ਵਾਲੇ ਸਬੂਤ ਦੇ ਦੇ ਕੇ ਸਿੱਧ ਕੀਤਾ ਹੋਇਆ ਹੈ, ਕਿ ਨਿਜ ਦੀ ਕਿਸੇ ਕਿਸਮ ਦੀ ਜਾਇਦਾਦ ਦੀ ਮਲਕੀਅਤ ਦਾ ਰੱਖਣਾ ਇਨਸਾਨੀ ਇਨਸਾਫ ਥੀਂ ਦੂਰ ਹੈ, ਤੇ ਮੁੜ ਜਿਨ੍ਹਾਂ ਖਿਆਲ ਦਾ ਪ੍ਰਤੀਪਾਦਿਕ ਇਕ ਹੋਰ ਹੈਨਰੀ ਜਾਰਜ ਨਿਕਲ ਆਇਆ ਹੈ, ਤੇ ਜਿਸ ਹਰਬਰਟ ਸਪੈਨਸਰ ਦੀ ਬੜੀ ਸ਼ਾਨਦਾਰ ਤੇ ਚਮਕਦੀ ਪ੍ਰੋੜਤਾ ਕੀਤੀ ਹੈ, ਸੰਭਵ ਨਹੀਂ ਸੀ । ਉਨ੍ਹਾਂ ਸਾਰਿਆਂ ਖਿਆਲਾਂ ਨੂੰ ਕੂੜਾ ਯਾ ਗਲਤ ਕਹਿਣਾ ਯਾ ਦੱਸਣਾ, ਉਸ ਲਈ ਨਾਮੁਮਕਿਨ ਸੀ, ਤੇ ਇਹ ਕਾਰਨ ਸੀ ਕਿ ਮੁਨਸ਼ੀ ਦੇ ਖਤ ਦਾ ਇੱਕ ਹਿੱਸਾ ਉਹਨੂੰ ਬੜਾ ਭੈੜਾ ਲੱਗਾ ।੪੨