ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਣ ਸਵਾਰ ਹੋਇਆ ਸੀ, ਕਿ ਉਹ ਆਰਟ ਵਿਚ ਬੜੀ ਨਿਪੁੰਨਤਾ ਹਾਸਲ ਕਰ ਸਕੇਗਾ । ਤੇ ਇਹ ਕਿ ਤਸਵੀਰ ਬਨਾਉਣ ਦਾ ਉਸ ਵਿਚ ਖਾਸ ਖੁਦਾਦਾਦ ਮਾਦਾ ਹੈ, ਤੇ ਇਸ ਆਰਟ ਦੀ ਉੱਚੀ ਖੂਬੀ ਥੀਂ ਆਪਣੇ ਜੀਵਨ ਨੂੰ ਵੇਖ ਵੇਖ ਉਹ ਹੋਰ ਸਭ ਅਮਲੀ ਕੰਮਾਂ ਕਾਜਾਂ ਨੂੰ ਨੀਵੇਂ ਦਰਜੇ ਦੇ ਕਮੀਨ ਕੰਮ ਸਮਝਦਾ ਸੀ । ਹੁਣ ਇਨ੍ਹਾਂ ਦਿਨਾਂ ਵਿਚ ਉਹਨੂੰ ਪਤਾ ਲਗ ਗਇਆ ਸੀ ਕਿ ਉਹਦਾ ਇਹ ਆਪਣੀ ਬਾਬਤ ਖਿਆਲ ਗਲਤ ਸੀ, ਤੇ ਇਸ ਤਰਾਂ ਦੇ ਉੱਚੇ ਵਿਚਾਰਾਂ ਦਾ ਆਸਰਾ ਲੈਣ ਦਾ ਉਹਦਾ ਕੋਈ ਹੱਕ ਨਹੀਂ ਸੀ । ਇਸ ਲਈ ਹਰ ਇਕ ਐਸੀ ਚੀਜ਼ ਜਿਹੜੀ ਉਹਦੇ ਅੱਗੇ ਆਰਟ ਨੂੰ ਲਿਆਂਦੀ ਯਾ ਆਰਟ ਦੀਆਂ ਕਿਰਤਾਂ ਨੂੰ ਯਾਦ ਦਿਵਾਂਦੀ ਸੀ, ਉਹਨੂੰ ਤੰਗ ਕਰਦੀ ਸੀ । ਸਟੂਡੀਓ ਅਤੇ ਆਪਣੀ ਰੰਗਸ਼ਾਲਾ ਦੇ ਕੀਮਤੀ ਸਾਮਾਨ ਆਦਿਕ ਵੇਖ ਕੇ ਉਹਦਾ ਦਿਲ ਉਦਾਸ ਅਤੇ ਭਾਰਾ ਹੋ ਜਾਂਦਾ ਸੀ, ਤੇ ਜਦ ਉਹ ਦਫ਼ਤਰ ਵਲ ਗਇਆ ਸੀ, ਉਥੋਂ ਅੱਜ ਲੰਘਣ ਕਰਕੇ ਉਹ ਇਸੀ ਕਰਕੇ ਖੁਸ਼ ਨਹੀਂ ਸੀ । ਉਹਦਾ ਦਫ਼ਤਰ ਇਕ ਵੱਡਾ, ਉੱਚਾ ਖੁੱਲਾ ਕਮਰਾ ਸੀ । ਉਸ ਵਿੱਚ ਸਭ ਸਾਮਾਨ ਡਾਢੇ ਕਰੀਨੇ ਸਿਰ ਲਗਾਇਆ ਹੋਇਆ ਸੀ, ਤੇ ਹਰ ਤਰਾਂ ਦੇ ਆਰਾਮ, ਸੁਹਜ ਤੇ ਦਿੱਖ ਲਈ ਸੋਹਣੇ ਜੋੜ ਜੋੜੇ ਹੋਏ ਪਏ ਸਨ | ਆਪਣੇ ਵੱਡੇ ਲਿਖਣ ਦੇ ਮੇਜ਼ ਦੇ ਇਕ ਖਾਨੇ ਵਿਚੋਂ ਜਿਸ ਉਪਰ "ਹੁਣੇ ਛੇਤੀ ਦਾ ਟਿਕਟ ਲੱਗਾ ਹੋਇਆ ਸੀ, ਨਿਖਲੀਊਧਵ ਨੇ ਸਮਨ ਕੱਢਿਆ ਤੇ ਵੇਖਿਆ ਕਿ ਉਸ ਮੁਤਾਬਕ ਉਹਨੂੰ ਠੀਕ ੧੧ ਵਜੇ ਕਚਹਿਰੀ ਪਹੁੰਚਣਾ ਸੀ। ਨਿਖਲੀਊਧਵ ਫਿਰ ਸ਼ਾਹ-੪੪