ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਅੰਦਰ ਦੇ ਭਾਵ ਨੂੰ ਲਫ਼ਜ਼ਾਂ ਵਿਚ ਪ੍ਰਗਟ ਕਰਨੇ ਦੇ ਅਸਮਰਥ ਰਿਹਾ ਹਾਂ, ਤਾਂ ਮੈਨੂੰ ਅਫਸੋਸ ਹੈ; ਤੇ ਮੈਂ ਮੰਨਦਾ ਹਾਂ ਕਿ ਮੈਂ ਦੋਸ਼ੀ ਹਾਂ ਜੇ ਉਹ ਝਾਕੀ ਲਿਖਨ ਵਿਚ ਮੈਂ ਐਸਾ ਫ਼ਜ਼ੂਲ ਲਿਖਿਆ ਹੈ ਜਿਸ ਤੇਰੇ ਮਨ ਉਪਰ ਇਨ੍ਹਾਂ ਬੁਰਾ ਅਸਰ ਕੀਤਾ ਹੈ। "ਮੇਰੀ ਜਾਚੇ ਸਾਡੇ ਕਰਮਾਂ ਨੂੰ ਸਾਡੀਆਂ ਆਪਣੀਆਂ ਜ਼ਮੀਰਾਂ ਤੇ ਰੱਬ, ਉਨ੍ਹਾਂ ਦੇ ਹੋਏ ਨਤੀਜਿਆਂ ਥੀਂ ਨਹੀਂ ਦੇਖਣਗੇ ਬਲਕਿ ਉਨ੍ਹਾਂ ਕੰਮਾਂ ਦੇ ਕਰਨ ਵੇਲੇ ਸਾਡੀਆਂ ਨੀਯਤਾਂ ਕੀ ਸਨ। ਮੈਂ ਆਸ ਕਰਦਾ ਹਾਂ ਕਿ ਇਹ ਕਿਤਾਬ ਲਿਖਣ ਵੇਲੇ ਮੇਰੀ ਨੀਯਤ ਮਾੜੀ ਨਹੀਂ ਸੀ।"

ਟੋਲਸਟਾਏ ਮਨੁਖੀ ਜੀਵਨ ਨੂੰ ਬੜੀ ਗੌਹ ਤੇ ਤਹਕੀਕ ਕਰਕੇ ਦੇਖਣ ਵਾਲਾ ਸੀ, ਤੇ ਉਹਦੀ ਸਾਹਿਤਯਕ ਮੰਡਲ ਵਿਚ, ਨਸਰ ਵਿਚ ਨਾਵਲ ਲਿਖਣ ਦਾ ਦਰ ਉਹੋ ਹੀ ਓਨਾਂ ਉੱਘਾ ਹੈ ਜੋ ਨਜ਼ਮ ਵਿਚ ਡਰਾਮੇ ਲਿਖਣ ਦਾ ਸ਼ੇਕਸਪੀਅਰ ਦਾ ਹੈ।

ਡਾਕਖਾਨਾ ਚਕ
ਬਰਾਸਤਾ ਜੜਾਂਵਾਲਾ

ਪੂਰਨ ਸਿੰਘ

ਜਨਵਰੀ ੧੯੩੦