ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲੋਂ ਵਖਰਾ ਸੀ (ਕਿਸੀ ਖਾਸ ਗੁਣ ਕਰਕੇ ਇਹ ਗੱਲ ਨਹੀਂ ਸੀ, ਇਕ ਰਈਸੀ ਘਰ ਦੇ ਅਦਬ ਲਿਹਾਜ ਵਿਚ ਪਲਿਆਂ ਹੀ ਉਸ ਵਿਚ ਇਹ ਗੁਣ ਆਪ ਮੁਹਾਰੇ ਸਨ ) । ਇਸ ਉਹਦੀ ਸਿਫਤ ਨੂੰ ਨਾਂ ਦੇਣ ਲਈ ਉਸ ਪਾਸ ਕੋਈ ਖਾਸ ਲਫਜ਼ ਨਹੀਂ ਸਨ, ਨਿਰਾ ਬਸ ਇਹ ਕਿ ਉਹ ਚੰਗੀ ਖਾਨਦਾਨੀ ਹੈ । ਹੋਰ ਗੱਲਾਂ ਛੱਡ ਕੇ ਨਿਖਲੀਊਧਵ ਲਈ ਤਾਂ ਇਹ ਗੱਲ ਉਹਦੇ ਚੰਗਾ ਹੋਣ ਦਾ, ਤੇ ਨਾ ਸਿਰਫ ਚੰਗੀ ਸਮਝ ਬਲਕਿ ਸਹੀ ਨਤੀਜੇ ਪਰ ਪਹੁੰਚਣ ਦੀ ਅੱਕਲ ਦਾ, ਪਕਾ ਸਬੂਤ ਸੀ ਕਿ ਉਸ ਨੇ ਉਹਦਾ ਵੱਡਾ ਮੁਲ ਪਾਇਆ ਤੇ ਇਹ ਪਛਾਣਨ ਆਪੇ ਹੀ ਕੀਤੀ ਹੈ ਤੇ ਜਿਸ ਕਰਕੇ ਉਹਨੂੰ ਚੰਗੀ ਤਰਾਂ ਸਮਝ ਚੁੱਕੀ ਹੈ। ਅਕਲ ਵਾਲੀ ਹੈ ਹੀ ਤਾਂ ਹੀ ਤਾਂ ਉਸ ਇਸ ਨਿਖਲੀਊਧਵ ਦੀ ਕੀਮਤ ਹੋਰਨਾਂ ਸਾਰਿਆਂ ਮਰਦਾਂ ਥੀਂ ਵੱਧ ਪਾਈ ਹੈ ! ਤੇ ਖਾਸ ਮਿੱਸੀ ਹੀ ਨਾਲ ਵਿਆਹ ਕਰਨ ਦੇ ਵਿਰੁਧ ਇਹ ਸੋਚਿਆ ਕਿ ਮੁਮਕਿਨ ਹੈ ਕੋਈ ਹੋਰ ਕੁੜੀ ਇਸ ਥੀਂ ਵੀ ਵੱਧ ਗੁਣਾਂ ਵਾਲੀ ਤੇ ਇਸ ਥੀਂ ਵੀ ਸੋਹਣੀ ਮਿਲ ਜਾਵੇ । ਉਹਦੀ ਉਮਰ ਉਸ ਵੇਲੇ ਕੋਈ ੨੭ ਸਾਲ ਦੀ ਸੀ ਤੇ ਅਗਲਬ ਹੈ ਕਿ ਉਸ ਕੁੜੀ ਦਾ ਨਿਖਲੀਊਧਵ ਕੋਈ ਪਹਿਲਾ ਹੀ ਪਿਆਰਾ ਤਾਂ ਨਹੀਂ ਹੋਣਾ । ਇਹ ਆਖਰੀ ਖਿਆਲ ਨਿਖਲੀਊਧਵ ਨੂੰ ਬੜਾ ਹੀ ਦੁਖ ਦਿੰਦਾ ਸੀ, ਹਾਇ ਉਸ ਥੀਂ ਪਹਿਲਾਂ ਹੋਰ ਵੀ ਕੋਈ ਉਹਦਾ ਪਿਆਰ ਲੈਣ ਵਾਲਾ ਹੋ ਚੁਕਾ ਹੋਊ । ਉਹਦਾ ਆਪਣਾ ਗਰੂਰ ਨਿਰੀ ਸੋਚ ਵਿੱਚ ਵੀ ਇਹ ਖਿਆਲ੪੮