ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰਦਾਸ਼ਤ ਨਹੀਂ ਸੀ ਕਰ ਸੱਕਦਾ । ਮੁੜ ਆਪਣੇ ਹੀ ਖਿਆਲ ਵਿਚ ਨਿਖਲੀਊਧਵ ਇਹ ਸੋਚ ਕੇ ਕਿ ਇਹੋ ਜੇਹੀ ਕੋਈ ਗੱਲ ਨਹੀਂ ਹੋਈ ਹੋਣੀ, ਉਸ ਨਾਲ ਆਪੇ ਹੀ ਰਾਜ਼ੀ ਹੋ ਜਾਂਦਾ ਸੀ। ਠੀਕ ਹੈ, ਉਸ ਕੁੜੀ ਨੂੰ ਕੀ ਪਤਾ ਸੀ ਕਿ ਇੰਨੇ ਸਾਲਾਂ ਬਾਦ ਓਹ ਨਿਖਲੀਊਧਵ ਨੂੰ ਮਿਲੇਗੀ ਤੇ ਬੱਸ ਇਸ ਇਨਤਜ਼ਾਰ ਵਿੱਚ ਹੀ ਇਸ ਥੀਂ ਪਹਿਲਾਂ ਕਿਸੀ ਹੋਰ ਲੜਕੇ ਨਾਲ ਪਿਆਰ ਨ ਪਾਵੇ ਆਰ, ਪਰ ਫਿਰ ਵੀ ਇਹੋ ਜੇਹਾ ਨਿਰਾ ਖਿਆਲ ਮਾਤ੍ਰ ਵੀ ਚਿੱਤ ਵਿੱਚ ਲਿਆ ਕੇ ਕਿ ਸਵਾਏ ਉਹਦੇ ਕਿਸੀ ਹੋਰ ਨੂੰ ਵੀ ਪਿਆਰ ਸਕਦੀ ਸੀ ਯਾ ਹੈ, ਓਹ ਉਸ ਨਾਲ ਖਫਾ ਹੋ ਜਾਂਦਾ ਸੀ, ਇਸ ਤਰਾਂ ਉਹਦੇ ਚਿੱਤ ਵਿੱਚ ਉਸ ਨਾਲ ਵਿਆਹ ਕਰਨ ਦੇ ਹੱਕ ਵਿਚ ਤੇ ਬਰਖਲਾਫ਼ ਇੱਕੋ ਜੇਹੀਆਂ ਦਲੀਲਾਂ ਖਿਚੜੀ ਰਿੰਨ੍ਹਦੀਆਂ ਸਨ । ਕੁਛ ਹੋਵੇ ਸਾਡੇ ਨਿਖਲੀਊਧਵ ਲਈ ਉਨ੍ਹਾਂ ਦਲੀਲਾਂ ਦਾ ਵਜ਼ਨ ਦੋਹੀਂ ਪਾਸੀਂ ਇਕ ਬਰਾਬਰ ਸੀ, ਤੇ ਉਹ ਆਪਣੇ ਆਪ ਤੇ ਦਿਲ ਹੀ ਦਿਲ ਵਿਚ ਹੱਸਦਾ ਸੀ, ਤੇ ਕਹਿੰਦਾ ਸੀ ਕਿ ਮੈਂ ਕਹਾਣੀ ਦਾ ਓਹ ਖੋਤਾ ਹਾਂ ਜਿਹੜਾ ਫੈਸਲਾ ਨਹੀਂ ਸੀ ਕਰ ਸੱਕਦਾ ਕਿ ਘਾਹ ਦੇ ਕਿਹੜੇ ਢੇਰ ਵੱਲ ਜਾ ਕੇ ਮੂੰਹ ਮਾਰੇ ।

"ਪਰ ਕਿਸੀ ਹਾਲਤ ਵਿੱਚ ਜਦ ਤਕ ਮੇਰੀ ਵੇਸੀਲੈਵਨਾ (ਉਹ ਜ਼ਿਲੇ ਦੇ ਸਾਹਿਬ ਦੀ ਮੇਮ) ਦਾ ਜਵਾਬ ਨਾ ਆ ਲਵੇ ਤੇ ਉਸ ਨਾਲ ਮੈਂ ਟੁੱਟੀ ਨ ਕਰ ਲਵਾਂ, ਮੈਂ ਇਨ੍ਹਾਂ ਮਾਮਲਿਆਂ ਵਿੱਚ ਕੁਛ ਕਰ ਹੀ ਨਹੀਂ ਸੱਕਦਾ," ਨਿਖਲੀਊਧਵ ਇਓਂ ਆਪਣੇ ਆਪ ਨੂੰ ਕਹਿਣ ਲੱਗ੪੯