ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫

ਕਚਹਿਰੀ ਦੇ ਕੌਰੀਡੋਰ ਹਿਲ ਚਲ ਨਾਲ ਭਰ ਰਹੇ ਸਨ। ਬਾਬੂ ਸ਼ਾਬੂ ਅਰਦਲੀ, ਪਿਆਦੇ ਸਾਹੋਸਾਹ ਹੋਏ ਅੱਗੇ ਪਿੱਛੇ ਦੌੜਦੇ ਦਿੜਕਦੇ ਫਰਸ਼ਾਂ ਉਪਰ ਆਪਣੇ ਪੈਰਾਂ ਨੂੰ ਰਲਾ ਮਲਾ ਰਹੇ ਸਨ । ਕਈ ਕਿਸਮ ਦੇ ਕਾਗਜ਼ ਤੇ ਸੁਨੇਹੇ ਅੱਗੇ ਪਿੱਛੇ ਲਿਆ ਆ ਜਾ ਰਹੇ ਸਨ । ਵਕੀਲ, ਸਰਕਾਰੀ ਇਨਸਾਫੀ ਅਫਸਰ, ਤੇ ਕਚਹਿਰੀ ਦੇ ਸਿਪਾਹੀ ਸਾਇਲਾਂ ਨੂੰ , ਅਵਾਜਾਂ ਮਾਰਨ ਵਾਲੇ ਇਧਰ ਉਧਰ ਲੰਘ ਰਹੇ ਸਨ । ਮੁਦੱਈ ਮੁਦਾਇਲੇ, ਇਸਤਗ਼ਾਸਾ ਕਰਨ ਵਾਲੇ ਤੇ ਮੁਜਰਿਮ ਜਿਹੜੇ ਹਾਲੇ ਹਵਾਲਾਤ ਵਿੱਚ ਨਹੀਂ ਸਨ ਤੁੰਨੇ ਗਏ, ਯਾ ਤਾਂ ਦੀਵਾਰਾਂ ਦੇ ਲਾਗੇ ਗ਼ਮਗੀਨ ਹੋਏ ਅੱਗੇ ਪਿੱਛੇ ਫਿਰ ਰਹੇ ਸਨ, ਯਾ ਉਡੀਕ ਵਿੱਚ ਬੈਠੇ ਸਨ । ਇਕ ਪਿਆਦੇ ਨੂੰ ਨਿਖਲੀਊਧਵ ਪੁੱਛਦਾ ਹੈ "ਕਨੂੰਨ ਦੀ ਅਦਾਲਤ ਕਿੱਧਰ ਹੈ ?"

"ਕਿਹੜੀ ਜਨਾਬ ? ਫੌਜਦਾਰੀ ਕਿ ਦੀਵਾਨੀ ?"

"ਮੈਂ ਜੂਰੀ ਉੱਪਰ ਹਾਂ ।"

"ਆਪ ਦਾ ਮਤਲਬ ਫੌਜਦਾਰੀ ਕਚਹਿਰੀ ਦਾ ਹੈ, ਇਧਰ ਸੱਜੇ ਜਾਓ ਤਾਂ ਫਿਰ ਖੱਬੇ ਮੁੜ ਜਾਣਾ, ਇੱਥੋਂ ਦੂਸਰਾ ਦਰਵਾਜਾ ।"

ਨਿਖਲੀਊਧਵ ਉਸੀ ਦੱਸੀ ਸੇਧੇ ਚਲਾ ਗਇਆ ।