ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੂਰੀ ਦੇ ਕਮਰੇ ਵਲ ਚਲਾ ਗਇਆ ।

ਵੱਖਰੀ ਵੱਖਰੀ ਕਿਸਮ ਦੇ ਦਸ ਆਦਮੀ ਅੱਗੇ ਹੀ ਓਸ ਕਮਰੇ ਵਿੱਚ ਸਨ । ਓਹ ਵੀ ਹੁਣੇ ਹੀ ਪਹੁੰਚੇ ਸਨ । ਕੋਈ ਤਾਂ ਬੈਠੇ ਹੋਏ ਸਨ, ਕੋਈ ਉੱਪਰ ਤਲੇ ਟਹਿਲ ਰਹੇ ਸਨ । ਇਕ ਦੁਜੇ ਨੂੰ ਵੇਂਹਦੇ ਸਨ, ਆਪਸ ਵਿੱਚ ਵਾਕਫੀਅਤਾਂ ਤਾਂ ਕੱਢਦੇ ਤੇ ਪਾਉਂਦੇ ਸਨ । ਇਕ ਤਾਂ ਕੋਈ ਪਿਨਸ਼ਨ ਯਾਫਤਾ ਕਰਨੈਲ ਆਪਣੀ ਫੌਜੀ ਬਰਦੀ ਵਿਚ ਸੀ। ਕਈਆਂ ਨੇ ਕੋਟ ਪਾਏ ਹੋਏ ਸਨ, ਹੋਰ ਕਈ ਸਵੇਰ ਦੇ ਪਾਣ ਵਾਲੇ ਛੋਟੇ ਕੋਟਾਂ ਵਿੱਚ ਸਨ । ਇਕ ਨੇ ਜਟਕਾ ਜੇਹਾ ਲਿਬਾਸ ਪਾਇਆ ਹੋਇਆ ਸੀ ਤੇ ਸਭ ਦੇ ਚਿਹਰੇ ਇਸ ਤਸੱਲੀ ਜੇਹੀ ਦੇ ਰੰਗ ਵਿੱਚ ਰੋਸ਼ਨ ਸਨ ਕਿ ਅੱਜ ਓਹ ਮਿਲ ਕੇ ਕੋਈ ਮੁਲਕ ਤੇ ਮਖਲੂਕ ਦਾ ਪਬਲਿਕ ਕੰਮ ਕਰਨਗੇ । ਕੋਈ ਐਸੇ ਸਨ ਜੋ ਆਪਣਾ ਕੰਮ ਕਾਜ ਛੱਡ ਕੇ ਆਏ ਸਨ ਤੇ ਓਹ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਦੇ ਕੰਮ ਦਾ ਬੜਾ ਹਰਜ ਹੋਵੇਗਾ, ਤੇ ਬਾਹਲੇ ਇਹੋ ਜੇਹੇ ਸਨ ਜੋ ਆਪਣੇ ਕੰਮ ਦੇ ਨੁਕਸਾਨ ਦੇ ਹਨੇਰੇ ਵਿੱਚ ਸਨ ।

ਜੂਰੀ ਉੱਪਰ ਬਹਿਣ ਵਾਲੇ ਰਈਸੀ ਬੰਦੇ ਆਪਸ ਵਿੱਚ ਮੌਸਮ ਦੇ ਠੰਡੇ ਤੱਤੇ ਹੋਣ ਦੀ ਪੁੱਛ ਗਿਛ ਕਰ ਰਹੇ ਸਨ । ਬਸੰਤ ਐਤਕੀ ਛੇਤੀ ਆ ਗਈ ਹੈ, ਤੇ ਬਿਉਪਾਰਾਂ ਦੇ ਹਾਲ ਕੀ ਹੋਣਗੇ ਆਦਿ———ਬਾਹਜੇ ਤਾਂ ਇਕ ਦੂਜੇ ਨਾਲ ਕਿਸੀ ਦੇ ਪਛਾਣ ਕਰਾਨ ਉੱਪਰ ਮਿਲ ਚੁੱਕੇ ਸਨ, ਤੇ ਬਾਹਜੇ ਆਪੇ ਵਿੱਚ ਹੀ ਫੁਹ ਮਾਰ ਰਹੇ ਸਨ ਤੇ ਬੁਝ ਰਹੇ ਸਨ ਕਿ ਫਲਾਣਾ ਕੌਣ ਹੈ ਤੇ ਫਲਾਣਾ ਕੌਣ ਹੋਊ । ਜਿਹੜੇ ਨਿਖਲੀਊਧਵ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਇਕ ਦੂਜੇ੫੩