ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਭੇਟ ਕਰਾਣ ਦੀ ਛੇਤੀ ਕੀਤੀ, ਕਿਉਂਕਿ ਨਿਖਲੀਊਧਵ ਨਾਲ ਹੱਥ ਮਿਲਾਉਣਾ ਓਹ ਆਪਣੀ ਇਜ਼ਤ ਸਮਝਦੇ ਸਨ । ਨਿਖਲੀਊਧਵ ਵੀ ਓਥੇ ਇਹ ਸਮਝ ਕੇ ਇਹ ਬਹੁਤ ਸਾਰਿਆਂ ਪਾਸੋਂ ਵੱਡਾ ਹੈ ਹੱਥ ਮਿਲਾਉਂਦਾ ਤੇ ਮਿਲਦਾ ਸੀ । ਜਦ ਕਦੀ ਓਹ ਅਣਜਾਤੇ ਅਣਪਛਾਤੇ ਲੋਕਾਂ ਵਿੱਚ ਜਾਂਦਾ ਸੀ ਓਹ ਆਪਣੇ ਆਪ ਨੂੰ ਵੱਡਾ ਰਈਸ ਹੀ ਸਮਝਦਾ ਸੀ, ਪਰ ਜੇ ਕਦੀ ਕੋਈ ਓਸ ਪਾਸੋਂ ਪੁੱਛੇ ਕਿ ਭਾਈ ਤੂੰ ਹੋਰਨਾਂ ਪਾਸੋਂ ਕਿਸ ਗੱਲ ਵਿੱਚ ਵੱਡਾ ਹੈਂ ਤਦ ਓਹ ਕੋਈ ਉੱਤਰ ਦੇ ਨਹੀਂ ਸਕਦਾ ਸੀ । ਖਾਸ ਕਰ ਜੇਹੋ ਜੇਹੀ ਅੰਦਰ ਦੀ ਆਪਣੀ ਜ਼ਿੰਦਗੀ ਓਹ ਉਨਾਂ ਦਿਨਾਂ ਵਿੱਚ ਜੀ ਰਹਿਆ ਸੀ ਓਹ ਤਾਂ ਕੋਈ ਇਸ ਤਰਾਂ ਦੇ ਖਾਸ ਕਿਸੀ ਵੱਡਿਅਤ ਵਾਲੀ ਨਹੀਂ ਸੀ, ਤੇ ਇੰਨਾਂ ਤਾਂ ਉਹ ਆਪ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਨਾਂ ਗੱਲਾਂ———ਕਿ ਓਹ ਅੰਗਰੇਜ਼ੀ, ਫਰਾਂਸੀਸੀ ਬੋਲੀਆਂ ਚੰਗੇ ਲਹਿਜੇ ਨਾਲ ਬੋਲ ਸੱਕਦਾ ਹੈ ਯਾ ਇਹ ਕਿ ਉਸਨੇ ਵਧੀਆ ਕੱਪੜੇ, ਟਾਈਆਂ, ਸਟੱਡ ਆਦਿ ਪਾਏ ਹੋਏ ਹਨ ਤੇ ਇਹ ਕਿ ਇਹ ਚੀਜ਼ਾਂ ਵੱਡੀਆਂ ਤੇ ਅਮੀਰ ਦੁਕਾਨਾਂ ਥੀਂ ਖਰੀਦ ਕੀਤੀਆਂ ਹੋਈਆਂ ਹਨ, ਆਦਿ ਦਾ, ਓਹਦੇ ਹੋਰਨਾਂ ਥਾਂ ਵੱਡਾ ਤੇ ਉੱਚਾ ਹੋਣ ਦੀ ਓਹਦੀ ਕਿਸੀ ਵੀ ਦਲੀਲ ਨਾਲ ਕੋਈ ਸੰਬੰਧ ਨਹੀਂ ਸੀ ਹੋ ਸਕਦਾ । ਪਰ ਤਦ ਵੀ ਓਹ ਇਸ ਵੱਡਿਅਤ ਦੀ ਪ੍ਰਤੀਤੀ ਦਾ ਨ ਸਿਰਫ਼ ਖਾਹਿਸ਼ਮੰਦ ਸੀ ਪਰ ਹਮੇਸ਼ਾਂ ਓਹ ਆਪਣੇ ਆਪ ਨੂੰ ਓਸ ਅਦਬ ਦਾ ਜਿਹੜਾ ਕਿ ਲੋਕੀ ਓਹਦਾ ਕਰਦੇ ਸਨ, ਦਾਹਵੇਦਾਰ ਸਮਝਦਾ ਸੀ ਤੇ ਓਸ ਅਦਬ ਨੂੰ ਆਪਣੇ ਆਪ ਨੂੰ ਵੱਡਾ ਸਮਝ ਕੇ ਲੈਂਦਾ ਸੀ, ਇੱਥੋਂ ਤਕ ਕਿ ਜਿਹੜਾ ਓਹਨੂੰ੫੪