ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਣੇ ਪੈ ਗਏ । ਓਸ ਬੁੱਢੀ ਜਨਾਨੀ ਨੂੰ, ਜਿਹੜੀ ਇਹ ਸਮਝਦੀ ਸੀ ਕਿ ਸਚ ਓਸ ਵਲ ਹੈ ਤੇ ਓਹਨੂੰ ਬਹੁਤ ਕੁਛ ਮਿਲੇਗਾ, ਅੱਜ ਹੁਣ ਬਹੁਤ ਕੁਝ ਉਲਟਾ ਦੇਣਾ ਪੈ ਜਾਵੇਗਾ ।

"ਇਹ ਵਕੀਲ ਬਸ ਇਕ ਅਫਾਤ ਹੈ, ਜੀਨਅਸ ਹੈ," ਓਸ ਕਹਿਆ । ਸੁਣਨ ਵਾਲੇ ਆਦਮੀਆਂ ਦੇ ਹਜੂਮ ਨੇ ਬੜੇ ਅਦਬ ਤੇ ਧਿਆਨ ਨਾਲ ਸੁਣਿਆ, ਤੇ ਕਈਆਂ ਨੇ ਕੁਝ ਅੱਗੋਂ ਕਹਿਣਾ ਵੀ ਚਾਹਿਆ ਪਰ ਓਸ ਕਿਸੀ ਹੋਰ ਨੂੰ ਬੋਲਣ ਹੀ ਨਾ ਦਿੱਤਾ, ਜਿਵੇਂ ਸਾਰੇ ਹਾਲ ਦਾ ਬਸ ਸਿਰਫ ਓਹਨੂੰ ਹੀ ਪਤਾ ਸੀ ਤੇ ਹੋਰ ਕਿਸੀ ਨੂੰ ਨਹੀਂ ਹੋ ਸਕਦਾ ਸੀ ।

ਭਾਵੇਂ ਨਿਖਲੀਊਧਵ ਦੇਰ ਕਰਕੇ ਆਇਆ ਸੀ ਤਾਂ ਵੀ ਬੜਾ ਚਿਰ ਉਸ ਨੂੰ ਓਥੇ ਉਡੀਕਣਾ ਪਇਆ । ਅਦਾਲਤ ਦੇ ਮੈਂਬਰਾਂ ਵਿੱਚੋਂ ਇਕ ਹਾਲੇ ਵੀ ਨਹੀਂ ਪਹੁਤਾ ਸੀ, ਤੇ ਹੋਰ ਸਾਰੇ ਓਹਦੀ ਉਡੀਕ ਵਿੱਚ ਸਨ ।੫੭