ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੬

ਅਦਾਲਤ ਦਾ ਪ੍ਰਧਾਨ ਤਾਂ ਸਵੇਲੇ ਹੀ ਆ ਚੁੱਕਾ ਸੀ, ਇਕ ਚਿੱਟੀ ਲੰਮੀ ਦਾਹੜੀ ਵਾਲਾ ਲੰਮਾ ਮੋਟਾ ਆਦਮੀ । ਭਾਵੇਂ ਓਹ ਟੱਬਰ ਵਾਲਾ ਸੀ ਪਰ ਓਹਦੀ ਓਹ ਗੱਲ ਸੀ, ਚਿੱਟੀ ਦਾਹੜੀ ਤੇ ਆਟਾ ਖਰਾਬ । ਓਹਦਾ ਵਿਕਾਰ ਦਾ ਜੀਵਨ ਸੀ ਤੇ ਓਹਦੀ ਵਹੁਟੀ ਓਸ ਥੀਂ ਵਧ ਖਰਾਬ ਸੀ । ਦੋਵੇਂ ਇਕ ਦੂਜੇ ਦੇ ਰਾਹ ਵਿੱਚ ਰੋਕ ਨਹੀਂ ਸਨ । ਓਹ ਆਪਣੀ ਮਨਮਾਣੀ ਮੌਜ ਕਰਦਾ ਸੀ ਤੇ ਓਹ ਆਪਣੀ । ਅੱਜ ਸਵੇਰੇ ਹੀ ਓਹਨੂੰ ਇਕ ਸਵਿਸ ਕੁੜੀ ਦਾ ਪਿਆਰ ਨਾਮਾ ਆਇਆ ਸੀ । ਇਹ ਕੁੜੀ ਕਦੀ ਓਹਦੇ ਘਰ ਰਹਿ ਚੁਕੀ ਸੀ, ਓਹਦੀ ਗਵਰਨੈਸ ਸੀ ਤੇ ਹੁਣ ਦਖਣੀ ਰੂਸ ਥੀਂ ਸੈਂਟ ਪੀਟਰਜ਼ਬਰਗ ਵਲ ਜਾ ਰਹੀ ਸੀ । ਉਸ ਲਿਖਿਆ ਸੀ ਕਿ ਉਹ ਇਟਾਲੀਆ ਹੋਟਿਲ ਵਿੱਚ ਸ਼ਾਮਾਂ ਦੇ ੫ ਤੇ ੬ ਬਜੇ ਦੇ ਦਰਮਿਆਨ ਓਹਦੀ ਉਡੀਕ ਕਰੇਗੀ । ਇਸ ਕਰਕੇ ਉਹ ਚਾਹੁੰਦਾ ਸੀ ਕਿ ਅਦਾਲਤ ਜਲਦੀ ਲੱਗੇ ਤੇ ਛੇਤੀ ਮੁੱਕੇ ਤੇ ਓਹਨੂੰ ੬ ਬਜੇ ਥੀਂ ਪਹਿਲਾਂ ਵਕਤ ਮਿਲ ਜਾਏ ਕਿ ਓਹ ਓਸ ਜਵਾਨ ਮੈਂਹਦੀ ਰੰਗ ਵਾਲੇ ਵਾਲਾਂ ਵਾਲੀ ਕਲਾਰਾ ਵੇਸੀਲੈਵਨਾ ਨੂੰ ਜਾ ਕੇ ਮਿਲ ਸਕੇ । ਓਸ ਨਾਲ ਪ੍ਰੇਮ ਦੀ ਛੇੜ ਛਾੜ ਤਾਂ ਆਪਣੇ ਗਰਾਂ ਦੇ ਪਾਸੇ ਵਲ ਜਾ ਜਾ ਪਿਛਲੀ ਗਰਮੀਆਂ ਦੀ ਰੁੱਤ ਥੀਂ ਹੀ ਓਸ ਸ਼ੁਰੂ ਕਰ