ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਆਉਂਦਾ ਹੈ ।"

"ਮੈਂ ਸਮਝ ਨਹੀਂ ਸੱਕਦਾ ਕਿ ਓਹਨੂੰ ਆਪਣੇ ਆਪ ਤੇ ਸ਼ਰਮ ਵੀ ਨਹੀਂ ਆਉਂਦੀ", ਮੈਂਬਰ ਨੇ ਗੁੱਸੇ ਨਾਲ ਕਹਿਆ———ਬਹਿ ਗਇਆ, ਤੇ ਡੱਬੀ ਵਿਚੋਂ ਸਿਗਰਟ ਕੱਢੀ ।

ਇਹ ਮੈਂਬਰ ਬੜਾ ਹੀ ਨੁਕਤਾਚੀਨ ਬੰਦਾ ਸੀ ਤੇ ਮਾਮਲਿਆਂ ਦੀ ਸਹੀ ਸਹੀ ਜਾਚ ਕਰਦਾ ਸੀ। ਇਹ ਅੱਜ ਸਵੇਰੇ ਆਪਣੀ ਵਹੁਟੀ ਨਾਲ ਲੜ ਕੇ ਆਇਆ ਸੀ ਤੇ ਓਸ ਨਾਲ ਬੜੀ ਬੁਰੀ ਤਰਾਂ ਲੜਿਆ ਸੀ । ਵਹੁਟੀ ਨੇ ਆਪਣਾ ਬੱਧਾ ਖਰਚ ਮਹੀਨੇ ਖਤਮ ਹੋਣ ਥੀਂ ਪਹਿਲਾਂ ਹੀ ਖਰਚ ਕਰ ਛੱਡਿਆ ਸੀ ਤੇ ਓਸਨੇ ਇਸ ਨੁਕਤਾਚੀਨ ਪਾਸੋਂ ਕੁਛ ਹੋਰ ਰੁਪਈਏ ਖਰਚ ਲਈ ਮੰਗੇ ਸਨ । ਪਰ ਇਸ ਨੇ ਵਹੁਟੀ ਦੀ ਇਹ ਗੱਲ ਨਹੀਂ ਸੀ ਮੰਨੀ ਤੇ ਦੇਹ ਜੰਗ ਤੇ ਤੂੰ ਤੂੰ ਤੇ ਮੈਂ ਮੇਂ ਹੋਈ ਸੀ । ਠੈਹੀਂ ਠਰਕ ਤੇਰਾ ਮੁੱਕਾ ਮੇਰੀ ਲੱਤ, ਤੇ ਵਹੁਟੀ ਨੇ ਕਹਿਆ ਜੇ ਉਹ ਇਹੋ ਜੇਹੀ ਕਰਤੂਤ ਕਰੇਗਾ ਤਦ ਰਾਤੀਂ ਰੋਟੀ ਦੀ ਆਸ ਲਾਹ ਸੁੱਟੇ । ਘਰ ਆਇਆ ਤਾਂ ਉਸ ਲਈ ਕੋਈ ਰੋਟੀ ਰਾਟੀ ਨਹੀਂ ਹੋਊ । ਇੱਥੇ ਤਕ ਝਗੜਾ ਪਹੁੰਚ ਜਾਣ ਤੇ ਓਹ ਟੁਰ ਆਇਆ ਸੀ ਕਿ ਮਤੇ ਗੱਲ ਵਧ ਜਾਏ ਤੇ ਓਹ ਆਪਣਾ ਦਿੱਤਾ ਡਰਾਵਾ ਅਤੇ ਪੂਰਾ ਹੀ ਨ ਕਰ ਦੱਸੇ, ਕਿਉਂਕਿ ਉਹ ਐਸੀ ਡਾਢੀ ਜਨਾਨੀ ਸੀ ਕਿ ਜੋ ਚਾਹੇ ਕਰ ਦਿੰਦੀ ਸੀ ।

"ਬੱਸ ਆਹ ਕੁਛ ਮਿਲਦਾ ਜੇ ਇਖਲਾਕ ਅਨੁਸਾਰ ਜਿੰਦਗੀ ਗੁਜਾਰਨ ਨਾਲ," ਤੇ ਓਸ ਤਕੜੇ, ਚਮਕਦੇ, ਖ਼ੁਸ਼ਖ਼ੁਸ਼ਾਂ, ਨਰਮ ਦਿਲ ਵਾਲੇ ਪ੍ਰਧਾਨ ਵਲ ਵੇਖ ਕੇ ਓਸ ਆਪਣੇ ਮਨ ਵਿੱਚ ਖਿਆਲਿਆ । ਤੇ ਇਹ ਬੁੱਢਾ ਬਾਹਾਂ ਖਿਲਾਰ ਕੇ ਪ੍ਰਧਾਨ ਹੀ ਬਣਿਆ ਬੈਠਾ ਸੀ ਤੇ ਆਪਣੇ ਨਰਮ ਨਰਮ ਕੋਮਲ ਚਿੱਟੇ ਹੱਥਾਂ੬੦