ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਆਪਣੀ ਵਰਦੀ ਦੇ ਉੱਤੇ ਕੱਢੇ ਕਾਲਰ ਉਤੋਂ ਦੀ ਆਪਣੀ ਚਿੱਟੀ ਦਾਹੜੀ ਨੂੰ ਸੰਵਾਰ ਫਬਾ ਰਹਿਆ ਸੀ । "ਤੇ ਵੇਖੋ ਇਹ ਕੇਹਾ ਖ਼ੁਸ਼ਖੁਸ਼ਾਂ ਜੇ, ਨ ਇਹਨੂੰ ਲੱਥੇ ਦੀ ਨ ਚੜ੍ਹੇ ਦੀ, ਹਰ ਤਰਾਂ ਚੈਨ ਵਿੱਚ ਹੈ ਤੇ ਮੈਂ ਹਾਂ ਬਸ ਇਨ੍ਹਾਂ ਘਰ ਦੇ ਦੁੱਖਾਂ ਕਲੇਸ਼ਾਂ ਜੋਗਾ ।"

ਸਕੱਤਰ ਹੁਣ ਕੋਈ ਕਾਗਜ਼ ਜੇਹੇ ਲੈਕੇ ਆਇਆ ।

"ਮੈਂ ਆਪਦਾ ਧੰਨਵਾਦੀ ਹਾਂ", ਪ੍ਰਧਾਨ ਬੋਲਿਆ ਤੇ ਆਪਣੀ ਸਿਗਰਟ ਸੁਲਕਾਈ, "ਅਸੀਂ ਕਿਹੜਾ ਮੁਕੱਦਮਾ ਅੱਜ ਸੁਣਨਾ ਹੈ ?"

"ਓਹ ਜ਼ਹਿਰ ਦਿੱਤੇ ਜਾਣ ਵਾਲਾ, ਮੇਰੀ ਜਾਚੇ ਓਹੋ ਹੀ ਹੈ", ਸਕੱਤਰ ਨੇ ਵੀ ਪਲਾਤਾ ਜੇਹਾ ਜਵਾਬ ਦਿੱਤਾ।

"ਠੀਕ———ਬਹੁਤ ਚੰਗਾ, ਓਹੋ ਜ਼ਹਿਰ ਦਿੱਤੇ ਜਾਣ ਦਾ ਮੁਕੱਦਮਾ ਹੀ ਸਹੀਂ", ਦਿਲ ਵਿੱਚ ਸੋਚਦਾ ਸੀ ਜੇ ਇਹ ਹੋਇਆ ਤਾਂ ਓਹ ੪ ਵਜੇ ਤੱਕ ਵਿਹਲਾ ਹੋ ਜਾਊ, ਮੈਥਿਊਨੀਕੀਟਿਚ, ਕੀ ਉਹ ਆ ਗਇਆ ਹੈ ?" ਓਸ ਪੁੱਛਿਆ ।

"ਹਾਲੇ ਨਹੀਂ।"

"ਓਹ ਆ ਗਿਆ ਹੈ", ਸਕੱਤਰ ਨੇ ਜਵਾਬ ਦਿੱਤਾ ।

ਬਰੈਵੇ ਸਰਕਾਰੀ ਵਕੀਲ ਸੀ ਜਿਸ ਨੇ ਇਸ ਮੁਕੱਦਮੇਂ ਨੂੰ ਚਲਾਣਾ ਸੀ । ਬਾਹਰ ਛਤੇ ਬ੍ਰਾਮਦੇ, ਕੌਰੀਡੋਰ, ਵਿੱਚ੬੧