ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕੱਤ੍ਰ ਬਰੈਵੇ ਨੂੰ ਮਿਲਿਆ ਸੀ । ਉਹ ਆਪਣੇ ਮੋਢੇ ਉਤਾਹਾਂ ਨੂੰ ਕੁੰਜੇ ਹੋਏ ਆ ਰਹਿਆ ਸੀ, ਇਕ ਕੱਛ ਵਿੱਚ ਬਸਤਾ ਜੇਹਾ ਦਬਾਇਆ ਹੋਇਆ, ਤੇ ਦੂਸਰੀ ਬਾਹਾਂ ਉਤਾਹਾਂ ਨੂੰ ਉਲਾਰੀ ਹੋਈ ਤੇ ਓਹਦੀ ਤਲੀ ਸਾਹਮਣੇ ਕਰ ਕਰ ਦਰਸਾਂਦਾ ਹੋਇਆ ਆਕੜ ਤੇ ਸ਼ਾਨ ਵਿੱਚ ਵਗੀ ਆ ਰਿਹਾ ਸੀ । ਤੇਜ ਤੇਜ ਕਦਮ ਪੁਟਦਾ ਸੀ ਤੇ ਜੁੱਤੀ ਦੇ ਨਰਮ ਚਮੜੇ ਦੀ ਚੀਂ ਚੀ, ਲਿਚਕ ਜੇਹੀ ਕੱਢਦਾ ਤੁਰਦਾ ਸੀ ।

ਸਕੱਤਰ ਨੇ ਕਹਿਆ, "ਮਾਈਕੈਲ ਪੈਤਰੋਵਿਚ ਪੁਛਦਾ ਹੈ ਕਿ ਕੀ ਆਪ ਤਿਆਰ ਹੋ ?"

"ਬਿਨ ਪੁੱਛੇ———ਮੈਂ ਤਿਆਰ ਹਾਂ———ਭਾਵੇਂ ਸਿੱਧਾ ਹੀ ਬੁਲਾ ਲਵੋ," ਸਰਕਾਰੀ ਵਕੀਲ ਬੋਲਿਆ, "ਕਿਹੜਾ ਮੁਕੱਦਮਾਂ ਪਹਿਲਾਂ ਲਇਆ ਜਾਵੇਗਾ ?"

"ਓਹੋ ਜ਼ਹਿਰ ਵਾਲਾ ।"

"ਹਾਂ-ਓਹ ਠੀਕ ਹੋਵੇਗਾ", ਸਰਕਾਰੀ ਵਕੀਲ ਨੇ ਕਹਿ ਦਿੱਤਾ ਭਾਵੇਂ ਓਹ ਜਾਣਦਾ ਸੀ ਕਿ ਓਸਨੇ ਓਹਦੀ ਠੀਕ ਤਿਆਰੀ ਨਹੀਂ ਸੀ ਕੀਤੀ ਹੋਈ । ਰਾਤ ਤਾਂ ਓਸ ਇਕ ਹੋਟਲ ਵਿੱਚ ਗੁਜਾਰੀ ਸੀ । ਇਕ ਦੋਸਤ ਨੇ ਜਾਣਾ ਸੀ ਤੇ ਓਹਦੀ ਵਿਦਾ ਕਰਨ ਦੀ ਪਾਰਟੀ ਵਿੱਚ ਸਾਰੀ ਰਾਤ ਤਾਸ਼ ਉੱਡੀ । ਸਵੇਰ ਦੇ ਪੰਜ ਬਜੇ ਤੱਕ ਜੂਆ ਤੇ ਸ਼ਰਾਬ ਹੀ ਚਲਦੀ ਰਹੀ ਸੀ । ਓਸਨੂੰ ਵਕਤ ਹੀ ਕੋਈ ਨਹੀਂ ਸੀ ਮਿਲਿਆ ਕਿ ਓਹ ਮੁਕੱਦਮਾਂ ਤਿਆਰ ਕਰਦਾ । ਪਰ ਜਦ ਓਸ ਕਹਿਆ ਸੀ ਠੀਕ ਹੈ, ਓਹਦਾ ਮਤਲਬ ਸੀ ਕਿ ਕਿਵੇਂ ਨਾ ਕਿਵੇਂ ਕੰਮ ਚਲ ਜਾਉ੬੨