ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਛੇਤੀ ਕਰਕੇ ਹਥ ਪੈਰ ਮਾਰ ਕੇ ਹਫੜਾ ਦਫੜੀ ਪਾ ਕੇ ਮੁਕਾਂ ਦੇਵੇਗਾ । ਸਕੱਤ੍ਰ ਨੂੰ ਇਸ ਸਾਰੀ ਗੱਲ ਦਾ ਪਤਾ ਸੀ ਤੇ ਓਸ ਜਾਣ ਕੇ ਪ੍ਰਧਾਨ ਨੂੰ ਕਹਿਆ ਸੀ ਕਿ ਪਹਿਲਾਂ ਜ਼ਹਿਰ ਵਾਲਾ ਮੁਕੱਦਮਾਂ ਸੁਣਿਆ ਜਾਵੇ । ਸਕੱਤਰ ਮੁਲਕੀ ਮਾਮਲਿਆਂ ਵਿੱਚ ਲਿਬਰਲ ਸੀ, ਨਹੀਂ ਸਗੋਂ ਕੁਛ ਵਧ ਕਹੋ ਰੈਡੀਕਲ ਸੀ ਤੇ ਬਰੈਵੇ ਕਨਜ਼ਰਵੈਟਿਵ ਸੀ ਖਾਸ ਕਰ ਪੁਰਾਨੇ ਜ਼ਮਾਨੇ ਦੇ ਸਨਾਤਨ ਮਜ੍ਹਬ ਦੇ ਰਸਮੋ ਰਵਾਜ ਦਾ ਭਗਤ ਸੀ । ਸਕੱਤਰ ਓਹਨੂੰ ਘ੍ਰਿਣਾ ਕਰਦਾ ਸੀ, ਤੇ ਨਾਲੇ ਓਹਦੀ ਸਰਕਾਰ ਵਿੱਦ ਬਣੀ ਪਦਵੀ ਤੇ ਇਜ਼ਤ ਤੇ ਅੰਦਰੋਂ ਈਰਖਾ ਰਖਦਾ ਸੀ ।

"ਜੀ——ਪਰ ਓਸ ਸਕੋਪਟਸੀ ਬਾਬਤ, ਕਿਸ ਤਰ੍ਹਾਂ ਕਰਨਾ ਜੇ ?" ਸਕੱਤਰ ਨੇ ਪੁੱਛਿਆ ।

"ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਬਿਨਾਂ ਗਵਾਹਾਂ ਓਹ ਮੁਕੱਦਮਾ ਮੈਂ ਨਹੀਂ ਕਰ ਸੱਕਦਾ ਤੇ ਮੈਂ ਅਦਾਲਤ ਨੂੰ ਵੀ ਇਹ ਗੱਲ ਕਹਿ ਦਿਆਂਗਾ ।"

"ਆਹ ਰੱਬਾ———ਇਹ ਕੀ ਗੱਲ ਹੋਈ ।"

"ਬੱਸ ਮੈਂ ਨਹੀਂ ਕਰ ਸੱਕਦਾ", ਬਰੈਵੇ ਨੇ ਬੜੇ ਜ਼ੋਰ ਨਾਲ ਹੱਥ ਉਲਾਰ ਕੇ ਕਹਿਆ ਤੇ ਆਪਣੇ ਪ੍ਰਾਈਵੇਟ ਕਮਰੇ ਵੱਲ ਦੌੜ ਗਇਆ ।

ਇਹ ਸਰਕਾਰੀ ਵਕੀਲ ਸਕੋਪਟਸੀ ਦੇ ਮੁਕੱਦਮੇਂ ਨੂੰ ਖਾਹਮਖਾਹ ਇਕ ਗੈਰਜ਼ਰੂਰੀ ਗਵਾਹੀ ਦੀ ਗੈਰ ਹਾਜ਼ਰੀ ਦੇ ਬਹਾਨੇ ਮੁਲਤਵੀ ਕਰ ਰਹਿਆ ਸੀ। ਅਸਲ ਸਬੱਬ ਇਹ ਸੀ੬੩