ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਨੂਨੀ ਕਾਢ ਕਰਕੇ ਓਸ ਬੁੱਢੀ ਮਾਈ ਦੀ ਸਾਰੀ ਜਾਇਦਾਦ ਚਾਹੇ ਚੀਂ ਕਰੇ ਚਾਹੇ ਪੀਂ ਕਰੇ, ਓਸ ਬੰਦੇ ਨੂੰ ਮਿਲ ਜਾਣੀ ਠਹਿਰੀ ਜਿਹੜਾ ਕਾਨੂਨ ਦੀਆਂ ਹੁੱਜਤਾਂ ਦਾ ਵਾਕਫਕਾਰ ਸੀ ।

ਬੁੱਢੀ ਜਨਾਨੀ ਚੰਗੀ ਮੋਟੀ ਸੀ ਤੇ ਉਸਨੇ ਅੱਛੇ ਲੀੜੇ ਪਾਏ ਹੋਏ ਸਨ । ਓਹਦੀ ਟੋਪੀ ਉਪਰ ਵੱਡੇ ਵੱਡੇ ਫੁੱਲ ਲੱਗੇ ਹੋਏ ਸਨ । ਜਦ ਓਹ ਅਦਾਲਤ ਦੇ ਬੂਹੇ ਥੀਂ ਬਾਹਰ ਨਿਕਲੀ ਤਦ ਆਪਣੀਆਂ ਦੋਵੇਂ ਮੋਟੀਆਂ ਬਾਹਾਂ ਫੈਲਾ ਕੇ ਆਪਣੇ ਵਕੀਲ ਨੂੰ ਪੁੱਛਦੀ ਹੈ, 'ਭਾਈ ! ਇਹ ਕੀ ਗੱਲ ਬਣੀ ਹੈ ? ਕੀ ਲੋਹੜਾ ਵਰਤ ਗਇਆ ! ਓਹ ਕਿਹੜਾ ਖਿਆਲ ਨਵਾਂ ਆ ਨਿਕਲਿਆ ?"

ਓਹਦਾ ਵਕੀਲ ਓਹਦੀ ਟੋਪੀ ਦੇ ਫੁੱਲਾਂ ਵੱਲ ਜਰੂਰ ਦੇਖ ਰਹਿਆ ਸੀ, ਪਰ ਓਹਦਾ ਧਿਆਨ ਕਿਧਰੇ ਹੋਧਰੇ ਸੀ, ਓਹ ਉਸ ਵੇਲੇ ਓਹਦੀ ਗੱਲ ਸੁਣਨ ਵਿੱਚ ਨਹੀਂ ਸੀ ।

ਬੁੱਢੀ ਜਨਾਨੀ ਦੇ ਮਗਰੋਂ ਓਹ ਫਿਤਨਾ ਵਕੀਲ ਦੀਵਾਨੀ ਅਦਾਲਤ ਵਿੱਚੋਂ ਬਾਹਰ ਆਇਆ । ਓਹਦੀ ਨੀਵੀਂ ਕਾਟ ਵਾਲੀ ਵਾਸਕਟ ਵਿਚ ਦੀ ਓਹਦੀ ਖੂਬ ਚੰਗੀ ਤਰਾਂ ਮਾਯਾ ਲੱਗੀ ਤੇ ਇਸਤੀ ਕੀਤੀ ਆਕੜੀ ਕਮੀਜ਼ ਦਾ ਸਾਹਮਣਾ ਚਮਕ ਦਮਕ ਕਰਦਾ ਸੀ, ਇਹ ਸੀ ਫਿਤਨਾ ਜਿਹਦੀ ਸਭ ਕੋਈ ਤਾਰੀਫ਼ ਕਰ ਰਹਿਆ ਸੀ ਜਿਸ ਨੇ ਆਪਣੇ ਕਾਨੂਨ ਦੀਆਂ ਹੁਜਤਾਂ ਦੇ ਜਾਣੁ ਮੁਵੱਕਲ ਪਾਸੋਂ ੧੦੦੦੦) ਰੂਬਲ ਫੀਸ ਲੈ ਕੇ ਓਸ ਬੁੱਢੀ ਦਾ ਜੋ ਕੁਛ ਮਾਲ ਮਤਾਂ ਜਾਇਦਾਦ ਸੀ ਤੇ ਠੀਕ ਹੱਕ ਓਹਦਾ ਸੀ, ਆਪਣੇ ਮੁਵੱਕਲ ਨੂੰ ਪੂਰੀ ਦਵਾ ਦਿੱਤੀ । ਤਕਰੀਬਨ ਇਕ ਲੱਖ ਰੂਬਲ ਇਉਂ ਦਿਵਾ ਦਿੱਤਾ । ਆਪਣੀ ਇਸ ਫਤਹ ਦੀ ਬੜੀ੬੫