ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪੱਪੂ ਦਾ ਪਤੰਗ

ਪੱਪੂ ਇੱਕ ਪਤੰਗ ਲਿਆਇਆ।
ਬੜੇ ਸ਼ੌਕ ਨਾਲ ਉਪਰ ਚੜ੍ਹਾਇਆ।

ਹਵਾ ਦੇ ਵਿੱਚ ਵਲੇਵੇਂ ਖਾਂਦਾ।
ਉੱਪਰੋ-ਉੱਪਰ ਚੜ੍ਹਦਾ ਜਾਂਦਾ।

ਅਰਸ਼ 'ਚ ਦੀਵਾ ਜਗਦਾ ਸੀ।
ਕਿੰਨਾ ਸੋਹਣਾ ਲਗਦਾ ਸੀ।

ਰਿੰਪੀ ਨੇ ਵੀ ਚਾੜ੍ਹ ਲਿਆ।
ਸੋਹਣਾ ਮੌਕਾ ਤਾੜ ਲਿਆ।

ਡੋਰ 'ਚ ਡੋਰ ਫਸ ਪਈ।
ਰਿੰਪੀ ਦੀਦੀ ਹਸ ਪਈ।

ਰਿੰਪੀ ਪਿੱਛੇ ਹਟ ਗਈ।
ਡੋਰ ਪਤੰਗ ਦੀ ਕਟ ਗਈ।

ਪਤੰਗ ਧਰਤ ਤੇ ਔਹ ਪਿਆ।
ਪੱਪੂ ਵੀਰਾ ਰੋ ਪਿਆ।

11/ ਮੋਘੇ ਵਿਚਲੀ ਚਿੜੀ