ਸਮੱਗਰੀ 'ਤੇ ਜਾਓ

ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕ੍ਰਿਕੇਟ

ਕਰਕੇ ਲੰਮੀ ਸੋਚਮ-ਸੋਚ।
ਕੁੱਕੜ ਬਣ ਗਿਆ ਕ੍ਰਿਕੇਟ ਕੋਚ।

ਕਹਿੰਦਾ ਇੰਡੀਆ ਟੀਮ ਤਾਂ ਫਿਸ।
ਕਰਦੀ ਨਾ ਕੁਝ ਕਿੱਸਮ-ਕਿਸ

ਮਾਰੇ ਕੂਕਾਂ ਲਾਏ ਕਲੰਕ।
ਵਰਲਡ ਕੱਪ ਤੋਂ ਰਹੇ ਅਟੰਕ।

ਆਪਾਂ ਸਭ ਦਾ ਕੱਢਣਾ ਧੂੰ।
ਕਰਨਾ ਏ ਜਦ ਕੁੱਕੜੂੰ-ਕੂੰ।

ਕੂੜਾ ਕਰਕਟ ਸਾਡੀ ਜਾਨ।
ਰੂੜੀ ਤੇ ਖਿੱਚ ਲਿਆ ਮੈਦਾਨ।

ਕਿੱਕਰ ਤੇ ਚੜ੍ਹ ਦੇ 'ਤੀ ਬਾਂਗ।
ਆ ਜਾਓ ਮਾਰਨੀ ਜੀਹਨੇ ਛਲਾਂਗ।

ਭੱਜ ਆਏ ਕਿਗੜੂ ਥਿਗੜੂ।
ਪਿੱਛੇ ਉਨ੍ਹਾਂ ਦੇ ਦਬੜੂ-ਘੁਸੜੂ।

ਆਏ ਫਲਾਣੇ ਇਮਕੇ ਢਿਮਕੇ।
ਸ਼ੁਰੂ ਹੋ ਗਏ ਕਿਮਕੇ ਚਿਮਕੇ।

ਗਰਮ ਮੈਦਾਨ ਤੇ ਬਿੱਲੀ ਆ ਗਈ।
ਕੜ-ਕੜ, ਕੜ-ਕੜ ਸਭ ਨੂੰ ਖਾ ਗਈ।

12/ ਮੋਘੇ ਵਿਚਲੀ ਚਿੜੀ