ਸਮੱਗਰੀ 'ਤੇ ਜਾਓ

ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰ ਦਾ ਐਲਾਨ

ਸ਼ੇਰ ਨੇ ਕੀਤਾ ਜਦ ਐਲਾਨ।
ਆਪੋ-ਆਪਣੇ ਲਿਆਓ ਵਾਹਨ।

ਨਹੀਂ ਕਿਸੇ ਦੀ ਚੱਲਣੀ ਚੌੜ।
ਅੱਜ ਲਵਾਉਣੀ ਸਭ ਦੀ ਦੌੜ।

ਸੁਣ ਕੇ ਕੁੱਤੇ ਲਿਆਂਦੀ ਕਾਰ।
ਜਿਸ 'ਤੇ ਟੰਗੇ ਫੁੱਲ ਹਜ਼ਾਰ।

ਬਾਂਦਰ ਲਿਆਂਦਾ ਬੰਬੂਕਾਟ।
ਹੈ ਸੀ ਪਹਿਲੀ ਕਿੱਕ ਸਟਾ'ਟ।

ਖੋਤੇ ਲਿਆਂਦਾ ਟੱਟੂ ਠੇਲ੍ਹਾ।
ਲੱਦੀ ਖੋਤੀ ਨਹੀਂ ਅਕੇਲਾ।

ਘੋੜਾ ਦੱਬੀ ਵਿਰੇ ਘਤੂਕਾ।
ਇੰਜਣ ਮਾਰੇ ਅੱਗ-ਭੰਬੂਕਾ।

ਬਲਦ ਨੇ ਰੋੜ੍ਹ ਲਿਆਂਦੀ ਬੱਸ।
ਗਾਂ ਕੰਡਕਟਰ ਬਣ ਗਈ ਹੱਸ।

ਰਿੱਛ ਲਿਆਇਆ ਰੇਸਰ ਰਾਕਟ।
ਰੇਸਾਂ ਦੇ ਦੇ ਕੱਢੇ ਘੁੰਗਾਟ।

ਵਿੱਚ ਵੈਨ ਦੇ ਬੈਠਾ ਹਾਥੀ।
ਲੂੰਬੜ ਗਿੱਦੜ ਜਿਸਦੇ ਸਾਥੀ।

ਸ਼ੇਰ ਨੇ ਮਾਰੀ ਸੀਟੀ ਜਦ।
ਮਾਰਿਆ ਪੈਡਲ ਸੇਹ ਨੇ ਤਦ।


ਬਾਕੀ ਕਰਦੇ ਰਹੇ ਸਟਾਰਟ।
ਗੇਅਰ ਕਲੱਚਾਂ ਦੀ ਘਬਰਾਹਟ।

ਸੇਹ ਅੱਗੇ ਨੂੰ ਵਧਦੀ ਜਾਵੇ।
ਬੱਧੇ ਕੰਡੇ ਛੱਡਦੀ ਜਾਵੇ।

ਪੈਂਚਰ ਹੋ ਗੇ ਸਭ ਦੇ ਟੈਰ।
ਸਭਨਾਂ ਦੇ ਗਏ ਖਾਲੀ ਫੈਰ।

ਸੇਹ ਸਭਨਾਂ ਨੂੰ ਕਰਗੀ ਚਿੱਤ।
ਗਈ ਏ ਅੱਜ ਮੁਕਾਬਲਾ ਜਿੱਤ।

13/ ਮੋਘੇ ਵਿਚਲੀ ਚਿੜੀ