ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਬੂਤਰ ਚੀਨੇ

ਹਾਲੇ ਹੋਏ ਨੇ ਦੋ ਕੁ ਮਹੀਨੇ।
ਰੱਖੇ ਅਸੀਂ ਕਬੂਤਰ ਚੀਨੇ।

ਚਿੱਟੇ ਮੋਤੀਆਂ ਵਰਗੇ ਸੁੱਚੇ।
ਅਰਸ਼ੀਂ ਉਡਦੇ ਉੱਚੇ-ਉੱਚੇ।
ਸਾਡੇ ਨੇ ਛੁਟ ਜਾਣ ਪਸੀਨੇ।
ਰੱਖੇ ਅਸੀਂ................

ਕਲਾ ਬਾਜ਼ੀਆਂ ਖਾਂਦੇ ਰਹਿੰਦੇ।
ਹੋਰ ਵੀ ਖੇਲ੍ਹ ਦਿਖਾਂਦੇ ਰਹਿੰਦੇ।
ਮੁੰਦਰੀ ਦੇ ਵਿੱਚ ਜਿਵੇਂ ਨਗੀਨੇ।
ਰੱਖੇ ਅਸੀਂ...................

ਆ ਕੇ ਫਿਰ ਛਤਰੀ ਤੇ ਬਹਿੰਦੇ।
ਪਾਇਆ ਚੋਗਾ ਚੁਗਦੇ ਰਹਿੰਦੇ।
ਸਿਫਤ ਕਰੀ ਹੈ ਦੇਖੇ ਜੀਹਨੇ।
ਰੱਖੇ ਅਸੀਂ...................

15 / ਮੋਘੇ ਵਿਚਲੀ ਚਿੜੀ