ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕਤਾਰਾ ਵੱਜਦਾ

ਤੁਨ-ਤੁਨ-ਤੁਨ ਇਕਤਾਰਾ ਵੱਜਦਾ।
ਸਭਨਾਂ ਨੂੰ ਵੀਰੋ ਬੜਾ ਪਿਆਰਾ ਲੱਗਦਾ।
ਆਖਦਾ ਏ ਵੀਰੋ ਛੱਡੋ ਭੈੜਿਆਂ ਕੰਮਾਂ ਨੂੰ।
ਕਰਨਾ ਹਮੇਸ਼ਾ ਕੋਈ ਕੰਮ ਚੱਜ ਦਾ।
ਤੁਨ-ਤੁਨ-ਤੁਨ ........................।

ਹੱਕ ਦਾ ਕਮਾਇਆ ਫਲਦਾ ਤੇ ਫੁੱਲਦਾ।
ਮੋਤੀ ਪੈਦਾ ਕਰੇ ਮੁੜ੍ਹਕਾ ਜੋ ਡੁੱਲ੍ਹਦਾ।
ਕਰਦਾ ਜੋ ਕਿਰਤ ਹੈ ਦਸਾਂ ਨਹੁੰਆਂ ਦੀ,
ਉਹ ਬੰਦਾ ਸਭਨਾ ਦਾ ਦਿਲ ਠੱਗਦਾ।
ਤੁਨ-ਤੁਨ-ਤੁਨ......................

ਚੋਰੀ, ਹੇਰਾ-ਫੇਰੀ ਇਹ ਬੁਰੇ ਕੰਮ ਨੇ।
ਡਰ ਪੈਦਾ ਕਰਦੇ ਜੋ ਹਰਦਮ ਨੇ।
ਇਸ ਲਈ ਇਨ੍ਹਾਂ ਨੂੰ ਵਿਸਾਰ ਦੇਣਾ ਮਨੋਂ,
ਸਦਾ ਲਈ ਬਣਦਾ ਫਰਜ਼ ਸਭ ਦਾ।
ਤੁਨ-ਤੁਨ-ਤੁਨ....................

ਬਰਕਤ ਹੁੰਦੀ ਹੱਕ ਦੀ ਕਮਾਈ 'ਚ।
ਘਾਟਾ ਰਹਿੰਦਾ ਸਦਾ ਲੁੱਟ ਤੇ ਲੁਟਾਈ `ਚ।
ਮਿਹਨਤੀ ਬੰਦੇ ਨੂੰ ਜਾਂਦਾ ਸਤਿਕਾਰਿਆ,
ਬੁਰਾ ਹਾਲ ਹੁੰਦਾ ਸਦਾ ਚੋਰ ਠੱਗ ਦਾ।
ਤੁਨ-ਤੁਨ-ਤੁਨ......................

16/ ਮੋਘੇ ਵਿਚਲੀ ਚਿੜੀ