ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਬਾਂ ਵਾਲਾ ਭਾਈ

ਉੱਚੀ-ਉੱਚੀ ਹੋਕਾ ਲਾਇਆ।
ਅੰਬਾਂ ਵਾਲਾ ਭਾਈ ਆਇਆ।

ਅੰਬ ਲੈ ਲਵੋ ਭੈਣੇ ਵੀਰੋ।
ਸਾਰੇ ਅੰਬਾਂ ਦੇ ਵਿੱਚ ਹੀਰੋ।
ਸਾਈਕਲ ਉੱਤੇ ਫੇਰਾ ਪਾਇਆ।
ਅੰਬਾਂ ਵਾਲਾ................

ਮਿੱਠੇ-ਮਿੱਠੇ ਪੋਲੇ-ਪੋਲੇ।
ਜਿਵੇਂ ਹੁੰਦੇ ਨੇ ਸ਼ਹਿਦ ਦੇ ਗੋਲੇ।
ਸਿਫ਼ਤ ਹੈ ਕੀਤੀ ਜਿਸ ਵੀ ਖਾਇਆ।
ਅੰਬਾਂ ਵਾਲਾ....................

ਬੱਚੇ ਸੁਣਕੇ ਭੱਜੇ ਆਉਂਦੇ।
ਕਈ ਪੈਸੇ ਕਈ ਦਾਣੇ ਲਿਆਉਂਦੇ।
ਕਈਆਂ ਨੇ ਹੈ ਝੋਲ ਭਰਾਇਆ।
ਅੰਬਾਂ ਵਾਲਾ .....................।

ਆਖੇ ਲੱਗ ਕੇ ਮੰਮੀ ਜੀ ਦੇ।
ਮੈਂ ਵੀ ਕਈ ਅੰਬ ਖਰੀਦੇ।
ਫਰਿੱਜ ਵਿੱਚ ਮੈਂ ਆਣ ਟਿਕਾਇਆ।
ਅੰਬਾਂ ਵਾਲਾ.......................।

17/ ਮੋਘੇ ਵਿਚਲੀ ਚਿੜੀ