ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਿੱਦਿਆ ਰਾਣੀ

ਵਿੱਦਿਆ ਰਾਣੀ ਦਾ ਘਰ ਵੀਰੋ,
ਹੈਗਾ ਏ ਵਿੱਦਿਆਲਾ।
ਜਿਹੜਾ ਇਸ ਘਰ ਚੱਲ ਕੇ ਆਵੇ,
ਉਹ ਹੈ ਕਰਮਾ ਵਾਲਾ।

ਜੋ ਵਿੱਦਿਆ ਦਾ ਅਧਿਐਨ ਕਰਦਾ,
ਅਧਿਆਪਕ ਕਹਿਲਾਂਦਾ।
ਜੋ ਵਿੱਦਿਆ ਨੂੰ ਹਾਸਿਲ ਕਰਦਾ,
ਵਿਦਿਆਰਥੀ ਬਣ ਜਾਂਦਾ।

ਵਿੱਦਿਆ ਰਾਣੀ ਵਿੱਦਿਆ ਵੰਡੇ,
ਘਰ ਘਰ ਦੇ ਵਿੱਚ ਜਾ ਕੇ।
ਮੈਗਜ਼ੀਨਾਂ ਅਖ਼ਬਾਰਾਂ ਵਾਲਾ,
ਆਪਣਾ ਰੂਪ ਬਣਾਕੇ।

ਲਾਇਬ੍ਰੇਰੀਆਂ ਵਿੱਚ ਭਰੇ ਨੇ,
ਵਿੱਦਿਆ ਦੇ ਭੰਡਾਰੇ।
ਜੋ ਇਹਨਾਂ ਨਾਲ ਰਾਬਤਾ ਰੱਖੇ,
ਉਸਦੇ ਵਾਰੇ ਨਿਆਰੇ।

24 / ਮੋਘੇ ਵਿਚਲੀ ਚਿੜੀ