ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਤੇ ਇੱਕ ਦੋ

ਇੱਕ ਤੇ ਇੱਕ ਦੋ ਦੋ ਤੇ ਦੋ ਚਾਰ ਹੁੰਦੇ ਨੇ।
ਜੋ ਰਲ ਆਪਸ ਵਿੱਚ ਖੇਡਣ ਉਹ ਸਰਦਾਰ ਹੁੰਦੇ ਨੇ।

ਤਿੰਨ ਤੇ ਤਿੰਨ ਛੇ ਚਾਰ ਤੇ ਚਾਰ ਅੱਠ ਵੀਰ ਜੀ।
ਸਭ ਨੂੰ ਲੱਗਦਾ ਚੰਗਾ ਪਿਆਰ ਦਾ 'ਕੱਠ ਵੀਰ ਜੀ।

ਪੰਜ ਤੇ ਪੰਜ ਦਸ ਛੇ ਤੇ ਛੇ ਬਾਰ੍ਹਾਂ ਭੈਣ ਜੀ।
ਰੱਖੀਏ ਨਾ ਕਦੇ ਵਿੱਚ ਦਿਲਾਂ ਦੇ ਖਾਰਾਂ ਭੈਣ ਜੀ।

ਸੱਤ ਤੇ ਸੱਤ ਚੌਦਾਂ, ਅੱਠ ਤੇ ਅੱਠ ਸੋਲ੍ਹਾਂ ਗੁਰੂ ਜੀ।
ਜਾਤ-ਜਾਤ ਵਿੱਚ ਪੈਰਾਂ ਦੇ ਰੋਲਾਂ ਗੁਰੂ ਜੀ।

ਨੌਂ ਤੇ ਨੌ ਅਠਾਰ੍ਹਾਂ ਦਸ ਤੇ ਦਸ ਵੀਹ ਦੋਸਤੋ।
ਬਿਨਾ ਪਿਆਰ ਦੇ ਲੈ ਜਾਣਾ ਇਥੋਂ ਕੀ ਦੋਸਤੋ।

26/ ਮੋਘੇ ਵਿਚਲੀ ਚਿੜੀ