ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੰਗਲ ਦਾ ਸੋਗ

ਜੰਗਲ ਦੇ ਵਿੱਚ ਸੋਗ ਵੀਰਨੋ, ਜੰਗਲ ਦੇ ਵਿੱਚ ਸੋਗ।
ਕੀ ਹੋਇਆ ਜ਼ਿਰਾਫ ਦੇ ਕੋਲੋਂ, ਪਏ ਪੁੱਛਦੇ ਲੋਗ।

ਕੌਡੀਆਂ ਵੱਟੇ ਵਿਕਿਆ ਕਹਿੰਦੇ, ਕੱਲ੍ਹ ਰੇਸ ਦਾ ਘੋੜਾ।
ਕੀੜੀ ਬਰਾਬਰ ਕੰਡੇ ਤੁਲਿਆ, ਨੀਲੀ ਵੇਲ੍ਹ ਦਾ ਜੋੜਾ।
ਮਾਸਾਹਾਰ ਨੂੰ ਧਾਰਨ ਕਰਗੀ, ਇੱਕ ਬੈਲਾਂ ਦੀ ਜੋਗ।
ਜੰਗਲ ਦੇ ਵਿੱਚ...........................

ਬਾਂਦਰ ਲਾਈ ਸਮਾਧੀ ਬੈਠਾ, ਮਾਰੇ ਮਗਰ ਠਹਾਕੇ।
ਬੁਲਬੁਲ ਕੌੜਾ ਬੋਲਣ ਲੱਗੀ, ਕਾਂ ਦੇ ਉਡਗੇ ਝਾਕੇ।
ਲੂੰਬੜੀ ਗਈ ਛੱਡ ਚਲਾਕੀ, ਚੀਲ ਹੈ ਚੁਗਦੀ ਚੋਗ।
ਜੰਗਲ ਦੇ ਵਿੱਚ...........................

ਬਾਰਾਂ ਸਿੰਗੇ ਸਿੰਗ ਲੁਹਾ ਲਏ, ਕੱਛੂ ਕੁੰਮੇ ਪਾਥੀ।
ਪੰਡੇ ਅੱਖੋਂ ਖੋਖਾ ਲਾਹਿਆ, ਦੰਦ ਲੁਹਾ ਲਏ ਹਾਥੀ।
ਸਾਰਸ ਨੂੰ ਜੀ ਬਿਰਹੋਂ ਵਾਲਾ ਲੱਗਿਆ ਲੰਬਾ ਰੋਗ।
ਜੰਗਲ ਦੇ ਵਿੱਚ.............................

ਡਰਦਾ ਸ਼ੇਰ ਗੁਫਾ ਵਿੱਚ ਵੜਿਆ, ਮਾਰੇ ਦਹਾੜਾ ਗਿੱਦੜ।
ਸੂਰਜ ਕਹਿੰਦਾ ਮੈਂ ਨਹੀਂ ਚੜ੍ਹਦਾ ਬਾਂਗ ਨਾ ਦੇਵੇ ਕੁੱਕੜ।
ਭਾਲੂ ਕਹਿੰਦਾ ਬੰਦੇ ਵਾਂਗੂੰ ਮੈਂ ਨਾ ਟੱਡਾਂ ਬੋਘ।
ਜੰਗਲ ਦੇ ਵਿੱਚ.................................

30 / ਮੋਘੇ ਵਿਚਲੀ ਚਿੜੀ