ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਬੱਚਾ ਸਰਦਾਰ

ਮੈਂ ਵੀ ਸਭ ਨੂੰ ਪਿਆਰ ਕਰਾਂ ਸਭ ਦੇਣ ਮੈਨੂੰ ਸਤਿਕਾਰ।
ਮੈਂ ਬੱਚਾ ਸਰਦਾਰ ਵੀਰਨੋ ਮੈਂ ਬੱਚਾ ਸਰਦਾਰ।

ਤੜਕੇ ਉੱਠਦੇ ਮਾਤ-ਪਿਤਾ ਨੂੰ ਸਤਿ ਸ੍ਰੀ ਅਕਾਲ ਬਲਾਉਨਾ।
ਸ਼ੌਚ ਨੂੰ ਜਾਨਾ ਦਾਤਣ ਕਰਦਾ ਫੇਰ ਮੈਂ ਮਲ ਮਲ ਨ੍ਹਾਉਨਾ।
ਜਾਕੇ ਫਿਰ ਮੈਂ ਗੁਰਦੁਆਰੇ ਸੁਣਦਾਂ ਸ਼ਬਦ ਵਿਚਾਰ।
ਮੈਂ ਬੱਚਾ ਸਰਦਾਰ.....................

ਫੇਰ ਸਕੂਲ ਦੀ ਵਰਦੀ ਪਾਕੇ ਬੂਟ ਜੁਰਾਬਾਂ ਪਾਵਾਂ।
ਰੋਟੀ ਖਾ ਕੇ ਟਿਫਨ 'ਚ ਪਾ ਕੇ ਮਾਂ ਨਾਲ ਹੱਥ ਵਟਾਵਾਂ।
ਪਟਕੇ ਦੇ ਵਿੱਚ ਬਾਜ ਫੇਰ ਕੇ ਹੋ ਜਾਨਾ ਵਾਂ ਤਿਆਰ।
ਮੈਂ ਬੱਚਾ ਸਰਦਾਰ.......................

ਸਹੀ ਸਮੇਂ ਤੇ ਜਾਵਾਂ ਸਕੂਲੇ ਅਨੁਸ਼ਾਸਨ ਵਿੱਚ ਰਹਿੰਨਾਂ।
ਗੁਰੂ ਜਨਾਂ ਨੂੰ ਕੰਮ ਦਿਖਾਉਨਾ ਅੱਗੇ ਵੀ ਕੰਮ ਲੈਣਾ।
ਚੰਗੀਆਂ ਆਦਤਾਂ ਕਾਰਨ ਮਿਲੇ ਨੇ ਕਈ ਪੁਰਸਕਾਰ।
ਮੈਂ ਬੱਚਾ ਸਰਦਾਰ.......................

31/ ਮੋਘੇ ਵਿਚਲੀ ਚਿੜੀ