ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਸ਼ਕਰਾ

ਕਰਦਾ ਸਾਰਾ ਵੇਹੜਾ ਵੀਹੀ।
ਹਾਹਾ ਹੀਹੀ ਹਾਹਾ ਹੀਹੀ।

ਆਇਆ ਆਇਆ ਗਾਉਂਦਾ ਆਇਆ।
ਪੈਰ ਮਸ਼ਕਰੇ ਪਿੰਡ 'ਚ ਪਾਇਆ।
ਕਹਿੰਦਾ ਲੈ ਲੋ ਲਾਹਾ ਲੀਹੀ।
ਹਾਹਾ ਹੀਹੀ ਹਾਹਾਂ ਹੀਹੀ।

ਆਂਗੀ ਬਾਂਗੀ ਤੂੜ-ਤੜਾਂਗੀ।
ਮਾਰਦਾ ਜਾਂਦਾ ਊਟ-ਪਟਾਂਗੀ।
ਛੱਡਦੋ ਮੈਨੂੰ ਰਾਹਾ ਰੀਹੀ।
ਹਾਹਾ ਹੀਹੀ.........

ਔਕੜ ਬੱਕੜ ਘੋਟ ਘੁਮੱਕੜ,
ਉਲਟ-ਸੁਲਟੇ ਮਾਰੇ ਜੱਕੜ।
ਪੀਣਾ ਨਾ ਮੈਂ ਚਾਹਾ ਚੀਹੀ।
ਹਾਹਾ ਹੀਹੀ.........

ਅੰਬਾ ਸੰਬਾ ਡੰਬ ਕਲੰਬਾ।
ਵੱਜੂ ਮੇਰੇ ਰੂੰ ਦਾ ਫੰਬ੍ਹਾ।
ਆਜੂ ਮੈਨੂੰ ਫਾਹਾ ਵੀਹੀ।
ਹਾਹਾ ਹੀਹੀ.........

ਢਿੱਡ ਦਾ ਢੋਲ ਵਜਾਉਂਦਾ ਕਾਢੀ।
ਡੰਮ ਡਮਾਡੀ ਡੰਡੜ ਡਾਢੀ।
ਲੈਣਾ ਨਾ ਕੋਈ ਪਾਹਾ ਪੀਹੀ।
ਹਾਹਾ ਹੀਹੀ.........

ਥੇਲ੍ਹੀ ਦੀ ਢੱਡ ਸੁਣਲੋ ਹੋ ਚੁੱਪ।
ਧੁੱਪ ਧੁੱਪ ਧੁੱਪ ਧੁੱਪ ਧੁੱਪ।
ਸਿੱਖਿਆ ਹੈ ਮੈਂ ਆਹਾ ਈਹੀ।
ਹਾਹਾ ਹੀਹੀ.........

32/ ਮੋਘੇ ਵਿਚਲੀ ਚਿੜੀ