ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬੁਰੀਆਂ ਆਦਤਾਂ

ਕੰਨ 'ਚ ਡੱਕਾ, ਨੱਕ 'ਚ ਉਂਗਲ, ਕਦੇ ਨਾ ਪਾਵੋ।
ਇਹ ਆਦਤਾਂ ਬੁਰੀਆਂ ਵੀਰੋ ਨਾ ਅਪਣਾਵੋ।

ਰੌਲਾ ਪਾਉਣਾ, ਲੜਨਾ-ਭਿੜਨਾ, ਗਾਲਮ-ਗਾਲੀ।
ਚੋਰੀ ਕਰਨਾ, ਕੰਮ ਨਾ ਕਰਨਾ, ਨੀਅਤ ਕਾਲੀ।
ਬਹਾਨੇ-ਬਾਜ਼ੀ, ਹੁਸ਼ਿਆਰੀ ਨੂੰ ਮੂੰਹ ਨਾ ਲਾਵੋ।
ਇਹ ਆਦਤਾਂ ਬੁਰੀਆਂ................

ਨਹੁੰ ਦੰਦਾਂ ਨਾਲ ਕੱਟਣੇ, ਮੂੰਹ ਵਿੱਚ 'ਗੂਠਾ ਲੈਣਾ।
ਵਿੱਚ ਜਮਾਤਾਂ ਦੇ ਸਾਥੀਆਂ ਨੂੰ ਵੀਰ-ਭੈਣ ਨਾ ਕਹਿਣਾ।
ਜੇ ਇੱਲਤ ਕੀਤੀ ਆਪ, ਨਾ ਹੋਰ ਦਾਮ ਟਿਕਾਵੋ।
ਇਹ ਆਦਤਾਂ ਬੁਰੀਆਂ.................

ਸਰੀਰ ਤੇ ਪੈੱਨ ਦੇ ਨਾਲ ਲਕੀਰਾਂ, ਕਾਗਜ਼ ਖਾਣੇ।
ਜੋ ਨਾ ਇਹਦੇ ਆਦੀ ਉਹ ਨੇ ਬੱਚੇ ਸਿਆਣੇ।
ਗੰਦੀ ਲਿਖਾਈ ਛੱਡੋ, ਨਾ ਘੁੱਗੂ-ਘਾਂਗੜੇ ਪਾਵੋ।
ਇਹ ਆਦਤਾਂ ਬੁਰੀਆਂ..............।

35/ ਮੋਘੇ ਵਿਚਲੀ ਚਿੜੀ