ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਬਸਤਾ

ਡੈਡੀ ਜੀ ਮੇਰੇ ਖੜਿਆ ਬਸਤਾ।
ਨਾਲ ਕਿਤਾਬਾਂ ਭਰਿਆ ਬਸਤਾ।

ਵਿੱਚ ਇਸਦੇ ਹਰ ਇੱਕ ਪੁਸਤਕ।
ਹਿੰਦੀ ਪੰਜਾਬੀ ਸਾਇੰਸ ਸਮਾਜਿਕ।
ਹਿਸਾਬ ਅਤੇ ਅੰਗਰੇਜ਼ੀ ਵੀ ਹੈ,
ਲਗਦਾ ਹੈ ਜੋ ਔਖਾ ਰਸਤਾ।
ਡੈਡੀ ਜੀ ਮੇਰੇ.........

ਹਰ ਵਿਸ਼ੇ ਦੀਆਂ ਕਾਪੀਆਂ ਵੀ ਨੇ।
ਲਿਆ ਕੇ ਦਿੱਤੀਆਂ ਭਾਪਾ ਜੀ ਨੇ।
ਕਦੇ ਨੀ ਪਾਪਾ ਨੱਕ ਵੱਟਦੇ,
ਹੋਵੇ ਬੇਸ਼ੱਕ ਹਾਲਤ ਖਸਤਾ।
ਡੈਡੀ ਜੀ............

ਕਲਮ ਦਵਾਤ ਤੇ ਫੱਟੀ ਸਲੇਟੀ।
ਸਲੇਟ ਗਾਚਣੀ ਮੇਰੇ ਹਿਮੈਤੀ।
ਚਹੁੰ ਕੂੰਟਾਂ ਦਾ ਗਿਆਨ ਦੱਸਦਾ,
ਚਰਨ ਇਸਨੂੰ ਕਹੇ ਚੁਰਸਤਾ।
ਡੈਡੀ ਜੀ............

36/ ਮੋਘੇ ਵਿਚਲੀ ਚਿੜੀ