ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਛੀ ਸਾਡੇ ਘਰਾਂ ਖੇਤਾਂ ਦੇ ਸ਼ਿੰਗਾਰ ਨੇ

ਰਹਿਮ ਕਰੋ ਲੋਕੋ ਬੰਦ ਕਰੋ ਮਾਰਨੇ।
ਪੰਛੀ ਸਾਡੇ ਘਰਾਂ ਖੇਤਾਂ ਦੇ ਸ਼ਿੰਗਾਰ ਨੇ।

ਬਾਂਗ ਦੇ ਕੇ ਮੁਰਗਾ ਜਗਾਉਂਦਾ ਤੜਕੇ।
ਘੁੱਗੀ ਜਪਵਾਵੇ ਰੱਬ ਤੂੰ ਤੂੰ ਕਰਕੇ।
ਸਾਫ ਮੁਰਦਾਰ ਹੁੰਦੀ ਇੱਲ੍ਹਾਂ ਕਾਰਨੇ।
ਪੰਛੀ ਸਾਡੇ...............

ਤੇਰੀ ਕੁਦਰਤ ਹੈ ਤਿੱਤਰ ਬੋਲਦਾ।
ਪੀ-ਪੀ ਪਪੀਹਾ ਕੰਨੀਂ ਰਸ ਘੋਲਦਾ।
ਮਿੱਠੇ ਬੋਲ ਕੋਇਲ ਦੇ ਕਲੇਜਾ ਠਾਰਨੇ
ਪੰਛੀ ਸਾਡੇ................

ਮੋਰ ਪੈਲਾਂ ਪਾ ਕੇ ਮਨ ਮੋਂਹਦਾ ਸਭ ਦਾ।
ਹੰਸ ਚਿੱਟਾ ਖੁੰਭ ਜਿਹਾ ਸੋਹਣਾ ਲੱਗਦਾ।
ਕਾਂ ਤੋਤੇ ਉੱਲੂ ਬਾਜ਼ ਸਭ ਯਾਰ ਨੇ,
ਪੰਛੀ ਸਾਡੇ..................

ਫਸਲਾਂ ਤੇ ਅਨਾਜ-ਖੋਰਾਂ ਨੂੰ ਇਹ ਮਾਰਦੇ।
ਕਾਹਤੋਂ ਇਹਨਾਂ ਉੱਤੇ ਕਹਿਰ ਹੋ ਗੁਜ਼ਾਰਦੇ।
ਜੰਗਲਾਂ ਦੇ ਮੇਲੇ ਬਾਗਾਂ ਦੀ ਬਹਾਰ ਨੇ।
ਪੰਛੀ ਸਾਡੇ...................

40/ ਮੋਘੇ ਵਿਚਲੀ ਚਿੜੀ