ਲਾਲਚ ਬੁਰੀ ਬਲਾ ਹੈ
ਇਸ ਲਾਲਚ ਤੋਂ ਬਚਕੇ ਰਹਿਣਾ, ਸਿਆਣਿਆਂ ਦੀ ਸਿੱਖਿਆ।
ਲਾਲਚ ਬੁਰੀ ਬਲਾ ਹੈ ਵੀਰੋ ਲਾਲਚ ਬੁਰੀ ਬਲਾ।
ਇੱਕ ਕੁੱਤੇ ਨੂੰ ਮਾਸ ਮਿਲ ਗਿਆ ਲੈ ਕੇ ਨਦੀ ਤੇ ਆਇਆ।
ਪੁਲ ਦੇ ਉੱਤੇ ਬੈਠ ਕੇ ਉਸ ਨੇ ਖਾਣ ਦਾ ਚਿੱਤ ਬਣਾਇਆ।
ਪਾਣੀ ਵਿੱਚ ਪਰਛਾਈ ਕੋਲੋਂ ਵੀ ਟੁਕੜਾ ਲੈਣਾ ਚਾਹਿਆ।
ਝਪਟ ਮਾਰੀ ਤੇ ਆਪਣਾ ਟੁਕੜਾ ਵੀ ਉਹਨੇ ਲਿਆ ਗੁਆ।
ਲਾਲਚ ਬੁਰੀ ਬਲਾ........................
ਨਦੀ ਦੇ ਕੰਢੇ ਲੱਕੜਹਾਰਾ ਲੱਕੜੀਆਂ ਸੀ ਵੱਢਦਾ।
ਹੱਥੋਂ ਛੁੱਟੀ ਕੁਹਾੜੀ ਰੋਂਦਾ ਸੀ ਉਹ ਝੋਲੀਆਂ ਅੱਡਦਾ।
ਜਲ ਦਾ ਦੇਵਤਾ ਤਿੰਨ ਕੁਹਾੜੀਆਂ ਲਿਆ ਉਹਦੇ ਅੱਗੇ ਛੱਡਦਾ।
ਸੋਨੇ ਵਾਲੀ ਨੂੰ ਹੱਥ ਪਾਇਆ ਆਸਰਾ ਟੁੱਟ ਗਿਆ।
ਲਾਲਚ ਬੁਰੀ..........................
ਤਿੰਨ ਯਾਰਾਂ ਨੂੰ ਜੰਗਲ ਦੇ ਵਿੱਚ ਇੱਟ ਸੋਨੇ ਦੀ ਲੱਭੀ।
ਇੱਕ ਨੇ ਰੋਟੀ 'ਚ ਜ਼ਹਿਰ ਮਿਲਾ ਕੇ ਕੀਤੀ ਸੀ ਗੱਲ ਕੱਬੀ।
ਦੋਵੇਂ ਯਾਰਾਂ ਨੇ ਪਹਿਲੇ ਯਾਰ ਦੀ ਆ ਕੇ ਸੰਘੀ ਦੱਬੀ।
ਦੋਵੇਂ ਨਾਲ ਜ਼ਹਿਰ ਦੇ ਮਰ ਗਏ ਤਿੰਨੋਂ ਹੋਏ ਸੁਆਹ।
ਲਾਲਚ ਬੁਰੀ ਬਲਾ ਹੈ....................
46/ ਮੋਘੇ ਵਿਚਲੀ ਚਿੜੀ