ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਮਰਾ

ਹਰਦਮ ਰਹਿੰਦਾ ਖਿੜਿਆ ਚਿਹਰਾ।
ਸਾਫ਼ ਸੁਥਰਾ ਕਮਰਾ ਮੇਰਾ।
ਕਰਦਾ ਵਾਂ ਹਰ ਰੋਜ਼ ਸਫਾਈ,
ਜਦ ਵੀ ਹੁੰਦਾ ਸੋਨ ਸਵੇਰਾ।

ਕਮਰਾ ਮੇਰਾ ਖੁੱਲ੍ਹਮ-ਖੁੱਲ੍ਹਾ
ਇੰਤਜ਼ਾਮ ਵਿੱਚ ਖੁੱਲ੍ਹਾ ਡੁੱਲ੍ਹਾ।
ਰੋਸ਼ਨਦਾਨ ਬਾਰੀਆਂ ਲੱਗੀਆਂ,
ਹੁੰਦਾ ਨਾ ਵਿੱਚ ਕਦੇ ਹਨੇਰਾ।
ਸਾਫ ਸੁਥਰਾ...........

ਰਹਿਣ ਨਾ ਦੇਵਾਂ ਮੱਕੜੀ ਜਾਲੇ
ਸਾਫ ਰੱਖਾਂ ਨਿੱਤ ਮੋਰੀਆਂ ਆਲੇ।
ਰੰਗੇ ਹੋਏ ਬਾਰੀਆਂ ਬੂਹੇ
ਪੱਕਾ ਬੰਨ੍ਹਿਆ ਹੋਇਆ ਬਨੇਰਾ।
ਸਾਫ ਸੁਥਰਾ...........

ਥਾਂ ਸਿਰ ਤੇ ਹਰ ਚੀਜ਼ ਹੈ ਸੋਹਵੇ।
ਲੱਭਣ ਲੱਗਿਆਂ ਔਖਾ ਨਾ ਹੋਵੇ।
ਹਰ ਕੋਈ ਮੈਨੂੰ ਕਹਿੰਦਾ, "ਇਕ ਦਿਨ
ਮਹਾਨ ਬਣੇਂਗਾ ਬੱਗਿਆ ਸ਼ੇਰਾ।"
ਸਾਫ ਸੁਥਰਾ............

48/ ਮੋਘੇ ਵਿਚਲੀ ਚਿੜੀ