ਸਮੱਗਰੀ 'ਤੇ ਜਾਓ

ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿਰੰਗਾ ਝੰਡਾ

ਸ਼ਰਧਾ ਦੇ ਨਾਲ ਸੀਸ ਝੁਕਾਉਂਦਾ ਹਿੰਦੁਸਤਾਨ ਹਮਾਰਾ।
ਸਾਡਾ ਤਿਰੰਗਾ ਝੰਡਾ ਸਾਨੂੰ ਲੱਗਦਾ ਬੜਾ ਪਿਆਰਾ।

ਤਿੰਨ ਰੰਗ ਨੇ ਇਹਦੇ ਇਕ ਵਿਚਾਲੇ ਚੱਕਰ ਸੋਹਵੇ।
ਜੀ ਕਰਦਾ ਇਹ ਸਾਡੀਆਂ ਅੱਖਾਂ ਤੋਂ ਨਾ ਓਹਲੇ ਹੋਵੇ।
ਏਕਤਾ ਦਾ ਪ੍ਰਤੀਕ ਅਸਾਡਾ ਸਭ ਦੁਨੀਆਂ ਤੋਂ ਨਿਆਰਾ।
ਸਾਡਾ ਤਿਰੰਗਾ.........................

ਜੈ ਹਿੰਦ ਦਾ ਨਾਹਰਾ ਲਾ ਕੇ ਝੰਡਾ ਅਸੀਂ ਲਹਿਰਾਉਂਦੇ।
ਉੱਚਾ ਰੱਖਣ ਦੇ ਲਈ ਆਪਣੀ ਜਾਨ ਵੀ ਲੇਖੇ ਲਾਉਂਦੇ।
ਉੱਨਤ ਹਿੰਦੁਸਤਾਨ ਰਹੇ ਦਾ ਕਰਦਾ ਰਹੇ ਇਸ਼ਾਰਾ।
ਸਾਡਾ ਤਿਰੰਗਾ........................

ਦੇ ਕੇ ਸ਼ਹੀਦੀਆਂ ਨਾਲ ਆਜ਼ਾਦੀ ਦੇ ਇਹ ਮਿਲਿਆ ਝੰਡਾ।
ਦੋਸਤਾਂ ਦੇ ਲਈ ਪਿਆਰ-ਦੁਸ਼ਮਣਾ ਦੀ ਖ਼ਾਤਿਰ ਹੈ ਡੰਡਾ।
ਸਾਡੇ ਸ਼ਹੀਦਾਂ ਦੀ ਇਹ ਯਾਦ ਦਿਵਾਉਂਦਾ ਰਹੇ ਵਿਚਾਰਾ।
ਸਾਡਾ ਤਿਰੰਗਾ.........................

ਪੰਦਰਾਂ ਅਗਸਤ, ਛੱਬੀ ਜਨਵਰੀ, ਦਿਨ ਜੋ ਕੌਮੀ ਆਉਂਦੇ।
'ਜਨ-ਗਣ-ਮਨ' ਜੋ ਕੌਮੀ ਗੀਤ ਸਭ ਨਾਲ ਪਿਆਰ ਦੇ ਗਾਉਂਦੇ।
'ਵੰਦੇ ਮਾਤਰਮ' ਚਰਨ ਗਾਂਵਦਾ ਭਾਰਤ ਦੇਸ਼ ਇਹ ਸਾਰਾ।
ਸਾਡਾ ਤਿਰੰਗਾ................................

49/ ਮੋਘੇ ਵਿਚਲੀ ਚਿੜੀ