ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਦਸ ਰੁਪਏ

ਘੋਟ-ਘੁਮੱਕੜ, ਕੱਢ ਭਮੱਕੜ,
ਪਾਪਾ ਦਿੱਤੇ ਰੁਪਈਏ ਦਸ।
ਇੱਕ ਦਾ ਲੈ ਲਿਆ ਹੈਲੀਕਾਪਟਰ,
ਇੱਕ ਦੀ ਲੈ ਲਈ ਮਿੰਨੀ ਬੱਸ।

ਅੱਲ-ਪਤਾਣੀ, ਜਲ-ਪਤਾਣੀ
ਚੂਹਾ ਡੱਡੂ ਰਹੇ ਸੀ ਖੇਲ੍ਹ।
ਇੱਕ ਰੁਪਏ ਦੀ ਸੜਕ ਬਣਾ 'ਤੀ
ਇੱਕ ਦਾ ਵਿੱਚ ਪਵਾਇਆ ਤੇਲ।

ਊਂਡਣ, ਮੂੰਡਣ, ਗੋਲ, ਗਲੂੰਡਣ,
ਚਾਰੋ ਭਾਈ ਲੈ ਗੇ ਮੰਗ।
ਇੱਕ ਇੱਕ ਲੈ ਲਿਆ ਜੇਬ ਖਰਚ ਨੂੰ
ਨਾਲ ਮੇਰੇ ਸੀ ਕਰਕੇ ਜੰਗ।

ਉੱਘ-ਪਤਾਲੀ ਬਾਗ ਦੇ ਕੋਲੇ,
ਚਾਰਾਂ ਉੱਤੇ ਡਿੱਗ ਪਿਆ ਸੇਬ।
ਦੋ ਰੁਪਏ ਵਿੱਚ ਹੋਈ ਮੁਰੰਮਤ
ਖਾਲੀ ਹੋ ਗਈ ਮੇਰੀ ਜੇਬ।

53/ ਮੋਘੇ ਵਿਚਲੀ ਚਿੜੀ