ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਝੱਲ-ਵਲੱਲੀਆਂ

ਲਾਲਾ ਬੈਠਾ ਹੱਟੀ ਉੱਤੇ,
ਤੇਰ੍ਹਾਂ ਦੇ ਤਿੰਨ ਤੋਲੇ।
ਵਹੀ ਦੇ ਉੱਤੇ ਬਿੰਦੀ ਲਾ ਕੇ,
ਜੈ ਮਾਤਾ ਦੀ ਬੋਲੇ।

ਝੱਲ-ਵਲੱਲੀ ਨੱਚੇ-ਟੱਪੇ,
ਮਾਰੇ ਪੁੱਠੀਆਂ ਛਾਲਾਂ।
ਨੱਕ ਚੜ੍ਹਾਵੇ ਅੱਖਾਂ ਕੱਢੇ,
ਨਾਲੇ ਸੁੱਟਦੀ ਲਾਲ਼ਾਂ।

ਮਿੱਡੂ ਮੱਲ ਪਰੌਂਠੇ ਥੱਲੇ,
ਚੀਚੋ ਬੈਠੀ ਬੇਲੇ।
ਮਾਘੀ ਤੋੜ ਤੜਾਗੀ ਆਇਆ,
ਬੱਲੂ ਸ਼ਾਹ ਦੇ ਮੇਲੇ।

ਖੋਤੇ ਤੇ ਚੜ੍ਹ ਮਾਰੇ ਦੁਲੱਤੇ,
ਕਾਕਾ ਭੂੰਡ-ਪਟਾਕਾ।
ਭੋਲੂ ਡੰਡ-ਪਲਾਂਘੜਾ ਖੇਲ੍ਹੇ,
ਗੋਲੂ ਤੂੜ-ਤੜਾਕਾ।

ਚੁਗਲ ਝਾਤੀਆਂ ਮਾਰੇ ਚੰਦੂ,
ਲੀਲੋ ਰਿੜਕੇ ਪਾਣੀ।
ਡੱਡੂ ਜਲ ਦਾ ਰਾਜਾ ਬਣਿਆ
ਚੂਹੀ ਥਲ ਦੀ ਰਾਣੀ।

54/ ਮੋਘੇ ਵਿਚਲੀ ਚਿੜੀ