ਅਤੇ ਉਸਦਾ ਹਲਕ ਸੁੱਕ ਗਿਆ ਸੀ।
ਦਾਸਤਾਨ ਜਦੋਂ ਖ਼ਤਮ ਹੋਈ ਤਾਂ ਉਹ ਫ਼ੌਰਨ ਉੱਠ ਖੜ੍ਹਾ ਹੋਇਆ, ਜਿਵੇਂ ਉਸਨੂੰ ਬਹੁਤ ਜਲਦੀ ਹੈ ਅਤੇ ਕਹਿਣ ਲੱਗਾ, “ਮੈਂ ਬਹੁਤ ਗ਼ਲਤੀ ਕੀਤੀ... ਜੋ ਤੁਹਾਨੂੰ ਆਪਣੀ ਮੁਹੱਬਤ ਦੀ ਦਾਸਤਾਨ ਸੁਣਾ ਦਿੱਤੀ... ਮੈਂ ਬਹੁਤ ਗ਼ਲਤੀ ਕੀਤੀ... ਜ਼ੁਹਰਾ ਦਾ ਜ਼ਿਕਰ ਸਿਰਫ਼ ਮੇਰੇ ਤੱਕ ਮਹਿਦੂਦ ਰਹਿਣਾ ਚਾਹੀਦਾ ਹੈ ਸੀ... ਪ੍ਰੰਤੂ... ਉਸਦੀ ਆਵਾਜ਼ ਭਰੜਾ ਗਈ... ਮੈਂ ਜ਼ਿੰਦਾ ਹਾਂ ਅਤੇ ਉਹ... ਉਹ...” ਇਸਤੋਂ ਅੱਗੇ ਉਹ ਕੁਝ ਨਾ ਕਹਿ ਸਕਿਆ ਅਤੇ ਜਲਦੀ ਨਾਲ਼ ਮੇਰਾ ਹੱਥ ਦਬਾ ਕੇ ਕਮਰੇ ਤੋਂ ਬਾਹਰ ਚਲਾ ਗਿਆ।
ਨਈਮ ਨਾਲ਼ ਫਿਰ ਮੇਰੀ ਮੁਲਾਕਾਤ ਨਹੀਂ ਹੋਈ। ਅਪੋਲੋ-ਬੰਦਰ 'ਤੇ ਕਈ ਵਾਰ ਉਸਦੀ ਤਲਾਸ਼ ਵਿੱਚ ਗਿਆ, ਪਰ ਉਹ ਨਹੀਂ ਮਿਲਿਆ। ਛੇ ਜਾਂ ਸੱਤ ਮਹੀਨੇ ਦੇ ਬਾਅਦ ਉਸਦਾ ਇੱਕ ਖ਼ਤ ਮੈਨੂੰ ਮਿਲ਼ਿਆ, ਜੋ ਮੈਂ ਇੱਥੇ ਨਕਲ ਕਰ ਰਿਹਾ ਹਾਂ...
ਸਾਹਿਬ! ਤੁਹਾਨੂੰ ਯਾਦ ਹੋਵੇਗਾ। ਮੈਂ ਤੁਹਾਡੇ ਮਕਾਨ ਉੱਤੇ ਆਪਣੀ ਮੁਹੱਬਤ ਦੀ ਦਾਸਤਾਨ ਸੁਣਾਈ ਸੀ। ਉਹ ਮਹਿਜ਼ ਕਹਾਣੀ ਸੀ। ਇੱਕ ਝੂਠੀ ਘੜੀ ਕਹਾਣੀ। ਕੋਈ ਜ਼ੁਹਰਾ ਹੈ ਨਾ ਨਈਮ... ਮੈਂ ਉਂਜ ਮੌਜੂਦ ਤਾਂ ਹਾਂ ਪਰ ਉਹ ਨਈਮ ਨਹੀਂ ਹਾਂ ਜਿਸ ਨੇ ਜ਼ੁਹਰਾ ਨਾਲ਼ ਮੁਹੱਬਤ ਕੀਤੀ ਸੀ। ਤੁਸੀਂ ਇੱਕ ਵਾਰ ਕਿਹਾ ਸੀ ਕਿ ਕਈ ਲੋਕ ਅਜਿਹੇ ਵੀ ਹੁੰਦੇ ਹਾਂ ਜੋ ਮੁਹੱਬਤ ਦੇ ਮਾਮਲੇ ਵਿੱਚ ਬਾਂਝ ਹੁੰਦੇ ਹਨ। ਮੈਂ ਵੀ ਉਨ੍ਹਾਂ ਬਦਕਿਸਮਤ ਬੰਦਿਆਂ ਵਿੱਚੋਂ ਇੱਕ ਹਾਂ ਜਿਸਦੀ ਸਾਰੀ ਜਵਾਨੀ ਆਪਣਾ ਦਿਲ ਪਰਚਾਉਣ ਵਿੱਚ ਬੀਤ ਗਈ।
ਜ਼ੁਹਰਾ ਨਾਲ਼ ਨਈਮ ਦੀ ਮੁਹੱਬਤ ਇੱਕ ਦਿਲੀ ਬਹਿਲਾਵਾ ਸੀ ਅਤੇ ਜ਼ੁਹਰਾ ਦੀ ਮੌਤ... ਮੈਂ ਅਜੇ ਤੱਕ ਨਹੀਂ ਸਮਝ ਸਕਿਆ ਕਿ ਮੈਂ ਉਸਨੂੰ ਕਿਉਂ ਮਾਰ ਦਿੱਤਾ। ਬਹੁਤ ਮੁਮਕਿਨ ਹੈ ਕਿ ਇਸ ਵਿੱਚ ਵੀ ਮੇਰੀ ਜ਼ਿੰਦਗੀ ਦੀ ਸਿਆਹੀ ਦਾ ਦਖ਼ਲ ਹੋਵੇ।
ਮੈਨੂੰ ਪਤਾ ਨਹੀਂ, ਤੁਸੀਂ ਮੇਰੀ ਕਹਾਣੀ ਨੂੰ ਝੂਠਾ ਸਮਝਿਆ ਜਾਂ ਸੱਚਾ ਪਰੰਤੂ ਮੈਂ ਤੁਹਾਨੂੰ ਇੱਕ ਅਜੀਬ-ਓ-ਗ਼ਰੀਬ ਗੱਲ ਦੱਸਦਾ ਹਾਂ ਕਿ ਮੈਂ ਯਾਨੀ ਇਸ ਝੂਠੀ ਕਹਾਣੀ ਦੇ ਸਿਰਜਕ ਨੇ ਇਸਨੂੰ ਬਿਲਕੁਲ ਸੱਚਾ ਸਮਝਿਆ, ਸੌ ਫੀਸਦੀ ਹਕੀਕਤ 'ਤੇ ਆਧਾਰਿਤ। ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਵਾਕਈ ਜ਼ੁਹਰਾ ਨਾਲ਼ ਮੁਹੱਬਤ ਕੀਤੀ ਹੈ ਅਤੇ ਉਹ ਸੱਚਮੁੱਚ ਮਰ ਚੁੱਕੀ ਹੈ। ਤੁਹਾਨੂੰ ਇਹ ਸੁਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਜਿਵੇਂ-ਜਿਵੇਂ ਵਕਤ ਬੀਤਦਾ ਗਿਆ, ਉਸ ਕਹਾਣੀ ਦੇ ਅੰਦਰ ਹਕੀਕਤ ਦਾ ਅੰਸ਼ ਜ਼ਿਆਦਾ ਹੁੰਦਾ ਗਿਆ ਅਤੇ ਜ਼ੁਹਰਾ ਦੀ ਆਵਾਜ਼, ਉਸਦਾ ਹਾਸਾ ਵੀ ਮੇਰੇ ਕੰਨਾਂ ਵਿੱਚ ਗੂੰਜਣ ਲੱਗਾ। ਮੈਂ ਉਸਦੇ ਸਾਹ ਦੀ ਗਰਮੀ ਤੱਕ ਮਹਿਸੂਸ ਕਰਨ ਲੱਗਿਆ। ਕਹਾਣੀ ਦਾ ਹਰ ਕਣ ਜਾਨਦਾਰ ਹੋ ਗਿਆ ਅਤੇ ਮੈਂ... ਅਤੇ ਮੈਂ ਇਵੇਂ ਆਪਣੀ ਕਬਰ ਆਪਣੇ ਹੱਥਾਂ ਨਾਲ਼ ਪੁੱਟੀ।
ਜ਼ੁਹਰਾ ਕਹਾਣੀ ਨਹੀਂ ਠੀਕ ਹੈ ਪਰ ਮੈਂ ਤਾਂ ਕਹਾਣੀ ਹਾਂ। ਉਹ ਮਰ ਚੁੱਕੀ ਹੈ। ਇਸ ਲਈ ਮੈਨੂੰ ਵੀ ਮਰ ਜਾਣਾ ਚਾਹੀਦਾ ਹੈ। ਇਹ ਖ਼ਤ ਤੁਹਾਨੂੰ ਮੇਰੀ ਮੌਤ ਦੇ ਬਾਅਦ ਮਿਲ਼ੇਗਾ... ਅਲਵਿਦਾ... ਜ਼ੁਹਰਾ ਮੈਨੂੰ ਜ਼ਰੂਰ ਮਿਲੇਗੀ... ਕਿੱਥੇ! ਇਹ ਮੈਨੂੰ ਪਤਾ ਨਹੀਂ।
ਮੈਂ ਇਹ ਕੁਝ ਸਤਰਾਂ ਸਿਰਫ਼ ਇਸ ਲਈ ਤੁਹਾਨੂੰ ਲਿਖ ਦਿੱਤੀਆਂ ਹਨ ਕਿ ਤੁਸੀਂ
103 / ਮੰਟੋ ਦੇ ਅਫ਼ਸਾਨੇ