ਨਾਲ਼ ਮੁਹੱਬਤ ਕੀਤੀ ਤੇ ਕੀ ਮੈਂ ਹੁਣ ਵੀ ਉਸ ਨਾਲ਼ ਮੁਹੱਬਤ ਨਹੀਂ ਕਰਦੀ! ਉਸਨੇ ਮੈਨੂੰ ਧੋਖਾ ਦਿੱਤਾ ਹੈ। ਮੇਰੇ ਨਾਲ਼ ਫ਼ਰੇਬ ਕੀਤਾ ਹੈ, ਤੇ ਇਹ ਫ਼ਰੇਬ ਅਤੇ ਧੋਖਾ ਵੀ ਤਾਂ ਉਸੇ ਨੇ ਦਿੱਤਾ ਹੈ ਜਿਸਦੇ ਨਾਲ਼ ਮੈਂ ਮੁਹੱਬਤ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਉਸਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਮੈਨੂੰ ਕਿਤੋਂ ਦਾ ਨਹੀਂ ਛੱਡਿਆ, ਪਰ ਫਿਰ ਕੀ ਹੋਇਆ? ਮੈਂ ਇੱਕ ਬਾਜ਼ੀ ਖੇਡੀ ਅਤੇ ਹਾਰ ਗਈ... ਤੁਸੀਂ ਮੈਨੂੰ ਡਰਾਉਣਾ ਚਾਹੁੰਦੇ ਹੋ, ਮੈਨੂੰ ਤਾਅਨੇ ਦੇਣਾ ਚਾਹੁੰਦੇ ਹੋ। ਮੈਨੂੰ... ਮੈਨੂੰ, ਜਿਸ ਨੂੰ ਹੁਣ ਮੌਤ ਤੱਕ ਦੀ ਪਰਵਾਹ ਨਹੀਂ ਰਹੀ, ਮੈਂ ਮੌਤ ਦਾ ਨਾਮ ਲਿਆ ਹੈ ਅਤੇ... ਅਤੇ ਵੇਖੋ ਤੁਹਾਡੇ ਬਦਨ 'ਤੇ ਕੰਬਣੀ ਛਿੜ ਗਈ ਹੈ, ਤੁਸੀਂ ਮੌਤ ਤੋਂ ਡਰਦੇ ਹੋ। ਪਰ ਮੇਰੇ ਵੱਲ ਵੇਖੋ ਮੈਂ ਮੌਤ ਤੋਂ ਨਹੀਂ ਡਰਦੀ!”
ਮੈਂ ਉਸ ਵੱਲ ਵੇਖਿਆ, ਉਸਦੇ ਹੋਠਾਂ 'ਤੇ ਇੱਕ ਜ਼ਬਰਦਸਤੀ ਦੀ ਮੁਸਕਰਾਹਟ ' ਨੱਚ ਰਹੀ ਸੀ। ਉਸਦੀਆਂ ਅੱਖਾਂ ਵਿੱਚ ਅੱਥਰੂਆਂ ਦੀ ਪਤਲੀ ਤਹਿ ਦੇ ਹੇਠਾਂ ਇੱਕ ਅਜੀਬ ਕਿਸਮ ਦੀ ਰੋਸ਼ਨੀ ਬਲ਼ ਰਹੀ ਸੀ ਅਤੇ ਉਹ ਖੁਦ ਕੰਬ ਰਹੀ ਸੀ ਹੌਲੀ-ਹੌਲੀ। ਮੈਂ ਦੁਬਾਰਾ ਉਸ ਨੂੰ ਗ਼ੌਰ ਨਾਲ਼ ਵੇਖਿਆ ਅਤੇ ਕਿਹਾ, “ਮੌਤ ਤੋਂ ਡਰਦਾ ਹਾਂ, ਇਸ ਲਈ ਕਿ ਮੈਂ ਜ਼ਿੰਦਾ ਰਹਿਣਾ ਚਾਹੁੰਦਾ ਹਾਂ। ਤੁਸੀਂ ਮੌਤ ਤੋਂ ਨਹੀਂ ਡਰਦੇ, ਇਸ ਲਈ ਕਿ ਤੁਹਾਨੂੰ ਜ਼ਿੰਦਾ ਰਹਿਣਾ ਨਹੀਂ ਆਉਂਦਾ। ਜੋ ਸ਼ਖ਼ਸ ਜ਼ਿੰਦਾ ਰਹਿਣ ਦਾ ਸਲੀਕਾ ਨਹੀਂ ਜਾਣਦਾ ਉਸਦੇ ਲਈ ਜ਼ਿੰਦਾ ਰਹਿਣਾ ਵੀ ਮੌਤ ਦੇ ਬਰਾਬਰ ਹੈ... ਜੇਕਰ ਤੁਸੀਂ ਮਰਨਾ ਚਾਹੁੰਦੇ ਹੋ ਤਾਂ ਬੜੇ ਸ਼ੌਕ ਨਾਲ਼ ਮਰ ਜਾਓ।”
ਉਹ ਹੈਰਤ ਨਾਲ਼ ਮੇਰਾ ਮੂੰਹ ਤੱਕਣ ਲੱਗੀ। ਮੈਂ ਕਹਿਣਾ ਸ਼ੁਰੂ ਕੀਤਾ, ‘ਤੁਸੀਂ ਮਰਨਾ ਚਾਹੁੰਦੇ ਹੋ, ਇਸ ਲਈ ਕਿ ਸਮਝਦੇ ਹੋ ਕਿ ਦੁੱਖ ਦੇ ਇਸ ਪਹਾੜ ਦਾ ਬੋਝ ਜੋ ਅਚਾਨਕ ਤੁਹਾਡੇ 'ਤੇ ਟੁੱਟ ਪਿਆ ਹੈ, ਤੁਹਾਥੋਂ ਚੁੱਕਿਆ ਨਹੀਂ ਜਾਵੇਗਾ, ਇਹ ਗ਼ਲਤ ਹੈ। ਜਦੋਂ ਤੁਸੀਂ ਮੁਹੱਬਤ ਕਰਨ ਦੀ ਤਾਕਤ ਰੱਖਦੇ ਹੋ ਤਾਂ ਉਸਦੀ ਹਾਰ ਦੇ ਸਦਮੇ ਬਰਦਾਸ਼ਤ ਕਰਨ ਦੀ ਵੀ ਤਾਕਤ ਵੀ ਰੱਖਦੇ ਹੋ... ਉਹ ਲੱਜ਼ਤ, ਉਹ ਆਨੰਦ, ਉਹ ਖੁਸ਼ੀ ਜੋ ਤੁਸੀਂ ਉਸ ਨਾਲ਼ ਮੁਹੱਬਤ ਕਰਕੇ ਹਾਸਿਲ ਕੀਤੀ, ਤੁਹਾਡੀ ਜ਼ਿੰਦਗੀ ਦਾ ਅਰਕ ਹੈ ਉਸਨੂੰ ਸੰਭਾਲ ਕੇ ਰੱਖਣਾ ਅਤੇ ਬਾਕੀ ਸਾਰੀ ਉਮਰ ਇਨ੍ਹਾਂ ਕੁਝ ਘੁੱਟਾਂ 'ਤੇ ਬਸਰ ਕਰਨਾ।
“ਉਹ ਮਰਦ ਜਿਸਦੇ ਨਾਲ਼ ਤੁਸੀਂ ਮੁਹੱਬਤ ਕੀਤੀ, ਇੰਨਾ ਜ਼ਰੂਰੀ, ਇੰਨਾ ਅਹਿਮ ਨਹੀਂ ਹੈ, ਜਿੰਨੀ ਕਿ ਤੁਹਾਡੀ ਮੁਹੱਬਤ ਹੈ, ਜੋ ਉਸ ਨਾਲ਼ ਤੁਹਾਨੂੰ ਹੈ। ਉਸ ਮਰਦ ਨੂੰ ਭੁੱਲ ਜਾਓ, ਪਰ ਆਪਣੀ ਮੁਹੱਬਤ ਨੂੰ ਯਾਦ ਰੱਖਣਾ, ਉਸ ਦੀ ਯਾਦ ਵਿੱਚ ਜਿਉਣਾ, ਉਨ੍ਹਾਂ ਪਲਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ ਹਾਸਿਲ ਕਰਨ ਲਈ ਤੁਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਸ਼ੈਅ ਤੋੜ ਸਕੇ... ਕੀ ਤੁਸੀਂ ਉਨ੍ਹਾਂ ਪਲਾਂ ਨੂੰ ਭੁੱਲ ਸਕਦੇ ਹੋ, ਜਿਸਦੀ ਕੀਮਤ ਵਿੱਚ ਤੁਸੀਂ ਇੱਕ ਬੇਸ਼ਕੀਮਤੀ ਮੋਤੀ ਵਹਾ ਦਿੱਤਾ ਹੈ, ਹਰਗਿਜ ਨਹੀਂ। ਮਰਦ ਅਜਿਹੇ ਪਲਾਂ ਨੂੰ ਭੁੱਲ ਸਕਦਾ ਹੈ, ਭੁੱਲ ਜਾਂਦਾ ਹੈ। ਇਸ ਲਈ ਕਿ ਉਸਨੂੰ ਕੋਈ ਕੀਮਤ ਅਦਾ ਨਹੀਂ ਕਰਨਾ ਪੈਂਦ... ਤੇ ਔਰਤਾਂ ਨਹੀਂ ਭੁੱਲ ਸਕਦੀਆਂ ਜਿਨ੍ਹਾਂ ਨੂੰ ਕੁਝ ਘੜੀਆਂ ਦੀ ਫ਼ੁਰਸਤ ਲਈ ਆਪਣੀ ਸਾਰੀ ਜ਼ਿੰਦਗੀ ਚਕਨਾਚੂਰ ਕਰ ਦੇਣੀ ਪੈਂਦੀ ਹੈ, ਤੁਸੀਂ ਮਰਨਾ ਚਾਹੁੰਦੇ ਹੋ! ਕੀ ਤੁਸੀਂ ਇਸ
121 / ਮੰਟੇ ਦੇ ਅਫ਼ਸਾਨੇ