ਅਜਿਹੇ ਮਜ਼ਦੂਰ ਦੀ ਰਾਹ ਵੇਖ ਰਹੇ ਸਨ ਜੋ ਉਨ੍ਹਾਂ ਦੀ ਦਿਲਚਸਪੀ ਦਾ ਸਾਮਾਨ ਮੁਹੱਈਆ ਕਰ ਸਕੇ।
ਦੂਰ ਬਾਜ਼ਾਰ ਦੇ ਆਖਰੀ ਸਿਰੇ ਉੱਤੇ ਇੱਕ ਮਜ਼ਦੂਰ ਲੱਕ ਦੁਆਲੇ ਰੱਸੀ ਲਪੇਟ ਅਤੇ ਪਿੱਠ ਉੱਤੇ ਟਾਟ ਦਾ ਇੱਕ ਮੋਟਾ ਜਿਹਾ ਟੁਕੜਾ ਲਟਕਾਈ ਚਿੱਕੜ ਵੱਲ ਅਰਥ-ਭਰਪੂਰ ਨਿਗਾਹਾਂ ਨਾਲ਼ ਵੇਖਦਾ ਹੋਇਆ ਤੁਰਿਆ ਆ ਰਿਹਾ ਸੀ।
ਨਾਨਬਾਈ ਦੀ ਦੁਕਾਨ ਦੇ ਨੇੜੇ ਪਹੁੰਚ ਕੇ ਉਹ ਅਚਾਨਕ ਅਟਕ ਗਿਆ, ਦਾਲ-ਸ਼ਬਜੀਆਂ ਦੀਆਂ ਦੇਗ਼ਚੀਆਂ ਅਤੇ ਤੰਦੂਰ ਤੋਂ ਤਾਜ਼ਾ ਲੱਥੀਆਂ ਹੋਈਆਂ ਰੋਟੀਆਂ ਨੇ ਉਸਦੇ ਢਿੱਡ ਵਿੱਚ ਨੋਕਦਾਰ ਖੰਜਰਾਂ ਦਾ ਕੰਮ ਕੀਤਾ।
ਮਜ਼ਦੂਰ ਨੇ ਆਪਣੀ ਫਟੀ ਹੋਈ ਜੇਬ 'ਤੇ ਨਜ਼ਰ ਮਾਰੀ ਅਤੇ ਭੁੱਖੇ ਦੰਦਾਂ ਨਾਲ਼ ਆਪਣੇ ਖੁਸ਼ਕ ਹੋਠਾਂ ਨੂੰ ਟੁੱਕ ਕੇ ਚੁੱਪ ਰਹਿ ਗਿਆ, ਠੰਢੀ ਆਹ ਭਰੀ ਅਤੇ ਉਸੇ ਰਫ਼ਤਾਰ ਨਾਲ਼ ਚੱਲਣਾ ਸ਼ੁਰੂ ਕਰ ਦਿੱਤਾ। ਚਲਦੇ ਵਕਤ ਉਸਦੇ ਕੰਨ ਬੜੀ ਬੇਸਬਰੀ ਨਾਲ਼ ਕਿਸੇ ਦੀ ਦਿਲ ਨੂੰ ਖੁਸ਼ ਕਰ ਦੇਣ ਵਾਲ਼ੀ ਆਵਾਜ਼ ‘ਮਜ਼ਦੂਰ' ਦਾ ਇੰਤਜ਼ਾਰ ਕਰ ਰਹੇ ਸਨ ਪਰ ਉਸ ਦੇ ਦਿਲ ਵਿੱਚ ਖ਼ਬਰੇ ਕੀ-ਕੀ ਖਿਆਲ ਚੱਕਰ ਲਾ ਰਹੇ ਸਨ।
ਦੋ ਤਿੰਨ ਦਿਨ ਤੋਂ ਰੋਟੀ ਮੁਸ਼ਕਿਲ ਨਾਲ਼ ਨਸੀਬ ਹੋਈ ਹੈ, ਹੁਣ ਚਾਰ ਵੱਜਣ ਨੂੰ ਆਏ ਹਨ, ਪਰ ਇੱਕ ਕੌਡੀ ਤੱਕ ਨਹੀਂ ਮਿਲੀ। ਕਾਸ਼ ਅੱਜ ਸਿਰਫ਼ ਇੱਕ ਰੋਟੀ ਲਈ ਹੀ ਕੁਝ ਨਸੀਬ ਹੋ ਜਾਵੇ।... ...ਭੀਖ?... ... ..ਨਹੀਂ ਖੁਦਾ ਕਾਰਸਾਜ਼ ਹੈ।
ਉਸਨੇ ਭੁੱਖ ਤੋਂ ਤੰਗ ਆ ਕੇ ਭੀਖ ਮੰਗਣ ਦੀ ਸੋਚੀ ਸੀ ਪਰ ਉਸਨੂੰ ਇੱਕ ਮਜ਼ਦੂਰ ਦੀ ਸ਼ਾਨ ਦੇ ਖਿਲਾਫ਼ ਸਮਝਦੇ ਹੋਏ ਖੁਦਾ ਦਾ ਪੱਲਾ ਫੜ ਲਿਆ ਅਤੇ ਇਸ ਖਿਆਲ ਨਾਲ਼ ਨਿਸਚਿੰਤ ਹੋ ਕੇ ਜਲਦੀ-ਜਲਦੀ ਉਸ ਬਾਜ਼ਾਰ ਨੂੰ ਤੈਅ ਕਰਨ ਲੱਗਾ, ਇਸ ਖਿਆਲ ਨਾਲ਼ ਕਿ ਸ਼ਾਇਦ ਦੂਜੇ ਬਾਜ਼ਾਰ ਵਿੱਚ ਉਸਨੂੰ ਕੁਝ ਨਸੀਬ ਹੋ ਜਾਵੇ।
ਦੋਵਾਂ ਦੋਸਤਾਂ ਨੇ ਇਸ ਵਕਤ ਇੱਕ ਮਜ਼ਦੂਰ ਨੂੰ ਤੇਜ਼ੀ ਨਾਲ਼ ਆਪਣੇ ਵੱਲ ਕਦਮ ਵਧਾਉਂਦੇ ਵੇਖਿਆ, ਮਜ਼ਦੂਰ ਦੁਬਲਾ ਪਤਲਾ ਨਹੀਂ ਸੀ ਇਸ ਲਈ ਉਨ੍ਹਾਂ ਨੇ ਫ਼ੌਰਨ ਆਵਾਜ਼ ਦਿੱਤੀ
“ਮਜ਼ਦੂਰ!”
ਇਹ ਸੁਣਦੇ ਹੀ ਜਿਵੇਂ ਮਜ਼ਦੂਰ ਦੇ ਸੁੱਕੇ ਧਾਨ ਨੂੰ ਪਾਣੀ ਮਿਲ ਗਿਆ। ਭੱਜਿਆ ਹੋਇਆ ਆਇਆ ਅਤੇ ਨਿਹਾਇਤ ਅਦਬ ਨਾਲ਼ ਪੁੱਛਣ ਲੱਗਾ
“ਜੀ ਹਜ਼ੂਰ!”
“ਵੇਖੋ, ਲੋਹੇ ਦਾ ਇਹ ਟੁਕੜਾ ਚੁੱਕ ਕੇ ਸਾਡੇ ਨਾਲ਼ ਚੱਲੋ, ਕਿੰਨੇ ਪੈਸੇ ਲਓਗੇ?”
ਮਜ਼ਦੂਰ ਨੇ ਝੁਕ ਕੇ ਲੋਹੇ ਦੇ ਭਾਰੀ ਭਰਕਮ ਟੁਕੜੇ ਵੱਲ ਵੇਖਿਆ ਅਤੇ ਵੇਖਦੇ ਹੀ ਉਸਦੀਆਂ ਅੱਖਾਂ ਦੀ ਉਹ ਚਮਕ ਜੋ ‘ਮਜ਼ਦੂਰ’ ਦਾ ਸ਼ਬਦ ਸੁਣਕੇ ਪੈਦਾ ਹੋਈ ਸੀ, ਗ਼ਾਇਬ ਹੋ ਗਈ।
ਭਾਰ ਬੇਸ਼ਕ ਜ਼ਿਆਦਾ ਸੀ ਪਰ ਰੋਟੀ ਦੀ ਤੋਟ ਅਤੇ ਪੇਟ-ਪੂਜਾ ਲਈ ਸਾਮਾਨ ਪੈਦਾ
126 / ਮੰਟੇ ਦੇ ਅਫ਼ਸਾਨੇ