“ਕਮਾਲ ਕਰ ਦਿੱਤਾ ਹੈ ਇਸ ਮਜ਼ਦੂਰ ਨੇ, ਵਾਕਈ ਸਖਤ ਤੱਜੁਬ ਹੈ।”
“ਤਾੱਜੁਬ? ਜੇਕਰ ਕਹੋ ਤਾਂ ਇਸ ਲੋਹੇ ਦੇ ਟੁਕੜੇ ਨੂੰ ਤੁਹਾਡੇ ਘਰ ਦੀ ਉਪਰਲੀ ਛੱਤ ਉੱਤੇ ਰਖਵਾ ਦੇਵਾਂ।”
ਪਰ ਸਵਾਲ ਹੈ ਕਿ ਅਸੀਂ ਚੰਗਾ ਭੋਜਨ ਮਿਲਣ ਉੱਤੇ ਵੀ ਇੰਨੇ ਤਾਕਤਵਰ ਨਹੀਂ ਹਾਂ।”
“ਸਾਡਾ ਭੋਜਨ ਤਾਂ ਕਿਤਾਬਾਂ ਅਤੇ ਹੋਰ ਗਿਆਨ ਦੀਆਂ ਚੀਜ਼ਾਂ ਦੀ ਨਜ਼ਰ ਹੋ ਜਾਂਦਾ ਹੈ। ਉਨ੍ਹਾਂ ਨੂੰ ਇਸ ਕਿਸਮ ਦੀ ਸਿਰਦਰਦੀ ਨਾਲ਼ ਕੀ ਵਾਸਤਾ? ਬੇਫ਼ਿਕਰੀ, ਖਾਣਾ ਅਤੇ ਸੌਂ ਜਾਣਾ।”
“ਵਾਕਈ ਦਰੁਸਤ ਹੈ।”
ਮੁੰਡੇ ਮਜ਼ਦੂਰ ਉੱਤੇ ਲੱਦੇ ਹੋਏ ਬੋਝ ਅਤੇ ਉਸਦੀ ਝੁਕੀ ਹੋਈ ਕਮਰ ਤੋਂ ਗ਼ਾਫਿਲ ਆਪਸ ਵਿੱਚ ਆਪਣੇ ਖਿਆਲਾਂ ਦਾ ਪ੍ਰਗਟਾ ਕਰ ਰਹੇ ਸਨ।
ਉੱਥੋਂ ਸੌ ਕਦਮ ਦੀ ਦੂਰੀ 'ਤੇ ਮਜ਼ਦੂਰ ਦੀ ਹੋਈ ਕੇਲੇ ਦੇ ਛਿਲਕੇ ਵਿੱਚ ਛੁਪੀ ਹੋਈ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰ ਰਹੀ ਸੀ। ਚਾਹੇ ਮਜ਼ਦੂਰ ਚਿੱਕੜ ਵਿੱਚ ਫੂਕ-ਫੂਕ ਕੇ ਕਦਮ ਰੱਖ ਰਿਹਾ ਸੀ ਪਰ ਤਕਦੀਰ ਦੇ ਅੱਗੇ ਤਦਬੀਰ ਦੀ ਇੱਕ ਵੀ ਪੇਸ਼ ਨਾ ਚੱਲੀ। ਉਸਦਾ ਪੈਰ ਛਿਲਕੇ ਉੱਤੇ ਪਿਆ, ਤਿਲਕਿਆ ਅਤੇ ਅੱਖ ਝਪਕਦੇ ਲੋਹੇ ਦੀ ਉਸ ਭਾਰੀ ਲੱਠ ਨੇ ਉਸਨੂੰ ਚਿੱਕੜ ਵਿੱਚ ਲੰਮਾ ਪਾ ਦਿੱਤਾ।
ਮਜ਼ਦੂਰ ਨੇ ਰਹਿਮ ਦੀਆਂ ਮੁਤਲਾਸ਼ੀ ਨਿਗਾਹਾਂ ਨਾਲ਼ ਚਿੱਕੜ ਅਤੇ ਲੋਹੇ ਦੇ ਠੰਢੇ ਟੁਕੜੇ ਵੱਲ ਵੇਖਿਆ, ਤੜਪਿਆ ਅਤੇ ਹਮੇਸ਼ਾ ਦੇ ਲਈ ਭੁੱਖ ਦੀ ਜਕੜ ਤੋਂ ਆਜ਼ਾਦ ਹੋ ਗਿਆ।
ਧਮਾਕੇ ਦੀ ਆਵਾਜ਼ ਸੁਣ ਕੇ ਦੋਨਾਂ ਮੁੰਡਿਆਂ ਨੇ ਪਿੱਛੇ ਮੁੜ ਕੇ ਵੇਖਿਆ, ਮਜ਼ਦੂਰ ਦਾ ਸਿਰ ਲੋਹੇ ਦੀ ਲੱਠ ਦੇ ਹੇਠਾਂ ਕੁਚਲਿਆ ਹੋਇਆ ਸੀ, ਅੱਖਾਂ ਬਾਹਰ ਨਿਕਲੀਆਂ ਹੋਈਆਂ ਪਤਾ ਨਹੀਂ ਕਿਸ ਦਿਸ਼ਾ ਵਿੱਚ ਟਿਕਟਿਕੀ ਲਾਈਂ ਵੇਖ ਰਹੀਆਂ ਸਨ। ਖੂਨ ਦੀ ਇੱਕ ਮੋਟੀ ਜਿਹੀ ਤਹਿ ਚਿੱਕੜ ਦੇ ਨਾਲ਼ ਇੱਕਮਿੱਕ ਹੋ ਰਹੀ ਸੀ।
“ਚਲੋ ਆਓ ਚੱਲੀਏ, ਸਾਨੂੰ ਖਾਹ-ਮਖਾਹ ਇਸ ਹਾਦਸੇ ਦਾ ਗਵਾਹ ਬਣਨਾ ਪਵੇਗਾ।”
“ਮੈਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਇਹ ਭਾਰ ਇਸ ਤੋਂ ਨਹੀਂ ਚੁੱਕਿਆ ਜਾਵੇਗਾ... ...ਲਾਲਚ।”
ਇਹ ਕਹਿੰਦੇ ਹੋਏ ਦੋਨੋਂ ਮੁੰਡੇ ਮਜ਼ਦੂਰ ਦੀ ਲਾਸ਼ ਦੇ ਗਿਰਦ ਜਮ੍ਹਾ ਹੁੰਦੀ ਹੋਈ ਭੀੜ ਨੂੰ ਕੱਟਦੇ ਹੋਏ ਆਪਣੇ ਘਰ ਨੂੰ ਚਲੇ ਗਏ।
ਸਾਹਮਣੇ ਵਾਲ਼ੀ ਦੁਕਾਨ ਉੱਤੇ ਇੱਕ ਵੱਡੀ ਤੋਂਦ ਵਾਲ਼ਾ ਸ਼ਖਸ ਟੈਲੀਫੋਨ ਦਾ ਚੋਗਾ ਹੱਥ ਵਿੱਚ ਲਈ ਸ਼ਾਇਦ ਕਣਕ ਦਾ ਭਾਅ ਤੈਅ ਕਰਨ ਵਾਲ਼ਾ ਸੀ ਕਿ ਉਸਨੇ ਮਜ਼ਦੂਰ ਨੂੰ ਮੌਤ ਦਾ ਸ਼ਿਕਾਰ ਹੁੰਦੇ ਵੇਖਿਆ ਅਤੇ ਇਸ ਹਾਦਸੇ ਨੂੰ ਮਨਹੂਸ ਖਿਆਲ ਕਰਦੇ ਹੋਏ ਬੜਬੜਾ
128 / ਮੰਟੇ ਦੇ ਅਫ਼ਸਾਨੇ