ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੇ ਟੈਲੀਫੋਨ 'ਤੇ ਗੱਲਬਾਤ ਦਾ ਸਿਲਸਿਲਾ ਬੰਦ ਕਰ ਲਿਆ।
“ਕਮਬਖਤ ਨੇ ਮਰਨਾ ਵੀ ਸੀ ਤਾਂ ਮੇਰੀ ਦੁਕਾਨ ਦੇ ਸਾਹਮਣੇ। ਭਲਾ ਇਨ੍ਹਾਂ ਲੋਕਾਂ ਨੂੰ ਏਨਾ ਭਾਰ ਚੁੱਕਣ 'ਤੇ ਕੌਣ ਮਜਬੂਰ ਕਰਦਾ ਹੈ।
ਥੋੜ੍ਹੀ ਦੇਰ ਦੇ ਬਾਅਦ ਹਸਪਤਾਲ ਦੀ ਲੋਹੇ ਦੀ ਗੱਡੀ ਆਈ ਅਤੇ ਮਜ਼ਦੂਰ ਦੀ ਲਾਸ਼ ਚੁੱਕ ਕੇ ਪੋਸਟ ਮਾਰਟਮ ਦੇ ਲਈ ਡਾਕਟਰਾਂ ਦੇ ਸਪੁਰਦ ਕਰ ਦਿੱਤੀ।
ਧੁੰਦਲੇ ਅਸਮਾਨ 'ਤੇ ਬੱਦਲ ਦੇ ਇੱਕ ਟੁਕੜੇ ਨੇ ਮਜ਼ਦੂਰ ਦੇ ਖ਼ੂਨ ਨੂੰ ਚਿੱਕੜ ਵਿੱਚ ਮਿਲਦੇ ਹੋਏ ਵੇਖਿਆ, ਉਸਦੀ ਅੱਖਾਂ ਵਿੱਚ ਅੱਥਰੂ ਛਲਕ ਪਏ। ਇਨ੍ਹਾਂ ਅੱਥਰੂਆਂ ਨੇ ਸੜਕ ਦੇ ਸੀਨੇ ਉੱਤੇ ਖੂਨ ਦੇ ਉਨ੍ਹਾਂ ਧੱਬਿਆਂ ਨੂੰ ਧੋ ਦਿੱਤਾ।
ਲੋਹੇ ਦੀ ਲੱਠ ਹਾਲੇ ਤੱਕ ਬਾਜ਼ਾਰ ਦੇ ਇੱਕ ਕੰਢੇ ਪਈ ਹੋਈ ਹੈ, ਮਜ਼ਦੂਰ ਦੇ ਖੂਨ ਦਾ ਸਿਰਫ਼ ਇੱਕ ਕਤਰਾ ਬਾਕੀ ਹੈ ਜੋ ਕੰਧ ਦੇ ਨਾਲ਼ ਚਿਪਕਿਆ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਆਪਣੀਆਂ ਖੂਨੀ ਅੱਖਾਂ ਨਾਲ਼ ਇੰਤਜ਼ਾਰ ਕਰ ਰਿਹਾ ਹੈ।
129 / ਮੰਟੇ ਦੇ ਅਫ਼ਸਾਨੇ