“ਕਸਮ ਹੈ ਭਗਵਾਨ ਦੀ, ਇਨ੍ਹਾਂ ਲਾਟ ਸਾਹਿਬਾਂ ਦੇ ਨਾਜ਼ ਉਠਾਉਂਦੇ ਉਠਾਉਂਦੇ ਤੰਗ ਆ ਗਿਆ ਹਾਂ। ਜਦੋਂ ਕਦੇ ਇਸ ਦਾ ਮਨਹੂਸ ਚਿਹਰਾ ਵੇਖਦਾ ਹਾਂ, ਰਗਾਂ ਵਿੱਚ ਖ਼ੂਨ ਖੌਲਣ ਲੱਗ ਜਾਂਦਾ ਹੈ। ਕੋਈ ਨਵਾਂ ਕਾਨੂੰਨ - ਵਾਨੂੰਨ ਬਣੇ ਤਾਂ ਇਨ੍ਹਾਂ ਲੋਕਾਂ ਤੋਂ ਨਜਾਤ ਮਿਲੇ। ਤੇਰੀ ਕਸਮ ਜਾਨ ਵਿੱਚ ਜਾਨ ਆ ਜਾਵੇ।”
ਅਤੇ ਜਦੋਂ ਇੱਕ ਦਿਨ ਉਸਤਾਦ ਮੰਗੂ ਨੇ ਕਚਹਿਰੀ ਤੋਂ ਆਪਣੇ ਤਾਂਗੇ ਉੱਤੇ ਦੋ ਸਵਾਰੀਆਂ ਲੱਦੀਆਂ ਅਤੇ ਉਨ੍ਹਾਂ ਦੀ ਗੁਫ਼ਤਗੂ ਤੋਂ ਉਸਨੂੰ ਪਤਾ ਚੱਲਿਆ ਕਿ ਹਿੰਦੁਸਤਾਨ ਵਿੱਚ ਨਵਾਂ ਸੰਵਿਧਾਨ ਲਾਗੂ ਹੋਣ ਵਾਲਾ ਹੈ ਤਾਂ ਉਸਦੀ ਖੁਸ਼ੀ ਦੀ ਕੋਈ ਇੰਤਹਾ ਨਾ ਰਹੀ।
ਦੋ ਮਾਰਵਾੜੀ, ਜੋ ਕਚਹਿਰੀ ਵਿੱਚ ਆਪਣੇ ਦੀਵਾਨੀ ਮੁਕੱਦਮੇ ਦੇ ਸਿਲਸਿਲੇ ਵਿੱਚ ਆਏ ਸਨ, ਘਰ ਜਾਂਦੇ ਹੋਏ ਨਵੇਂ ਸੰਵਿਧਾਨ ਯਾਨੀ ਇੰਡੀਆ ਐਕਟ ਦੇ ਬਾਰੇ ਆਪਸ ਵਿੱਚ ਗੱਲਬਾਤ ਕਰ ਰਹੇ ਸਨ।
“ਸੁਣਿਆ ਹੈ ਕਿ ਪਹਿਲੀ ਅਪਰੈਲ ਤੋਂ ਹਿੰਦੁਸਤਾਨ ਵਿੱਚ ਨਵਾਂ ਕਾਨੂੰਨ ਚੱਲੇਗਾ... ਕੀ ਹਰ ਚੀਜ਼ ਬਦਲ ਜਾਵੇਗੀ?"
“ਹਰ ਚੀਜ਼ ਤਾਂ ਨਹੀਂ ਬਦਲੇਗੀ, ਪਰ ਕਹਿੰਦੇ ਹਨ ਕਿ ਬਹੁਤ ਕੁਝ ਬਦਲ ਜਾਵੇਗਾ ਅਤੇ ਹਿੰਦ ਨੂੰ ਅਜ਼ਾਦੀ ਮਿਲ ਜਾਵੇਗੀ?”
“ਕੀ ਵਿਆਜ ਬਾਰੇ ਵੀ ਕੋਈ ਨਵਾਂ ਕਾਨੂੰਨ ਕੋਲ਼ ਹੋਵੇਗਾ?"
“ਇਹ ਪੁੱਛਣ ਦੀ ਗੱਲ ਹੈ ਕੱਲ ਕਿਸੇ ਵਕੀਲ ਤੋਂ ਦਰਿਆਫ਼ਤ ਕਰਾਂਗੇ।"
ਉਨ੍ਹਾਂ ਮਾਰਵਾੜੀਆਂ ਦੀ ਗੱਲਬਾਤ ਉਸਤਾਦ ਮੰਗੂ ਦੇ ਦਿਲ ਵਿੱਚ ਅਕਹਿ ਖੁਸ਼ੀ ਪੈਦਾ ਕਰ ਰਹੀ ਸੀ। ਉਹ ਆਪਣੇ ਘੋੜੇ ਨੂੰ ਹਮੇਸ਼ਾ ਗਾਲ਼ਾਂ ਦਿੰਦਾ ਸੀ ਅਤੇ ਚਾਬੁਕ ਨਾਲ਼ ਬਹੁਤ ਬੁਰੀ ਤਰ੍ਹਾਂ ਕੁੱਟਿਆ ਕਰਦਾ ਸੀ। ਪਰ ਉਸ ਦਿਨ ਉਹ ਵਾਰ-ਵਾਰ ਪਿੱਛੇ ਮੁੜ ਕੇ ਮਾਰਵਾੜੀਆਂ ਵੱਲ ਵੇਖਦਾ ਅਤੇ ਆਪਣੀਆਂ ਵਧੀਆਂ ਹੋਈਆਂ ਮੁੱਛਾਂ ਦੇ ਵਾਲ਼ ਇੱਕ ਉਂਗਲ ਨਾਲ਼ ਬੜੀ ਸਫਾਈ ਦੇ ਨਾਲ਼ ਉੱਚੇ ਕਰਕੇ ਘੋੜੇ ਦੀ ਪਿੱਠ ਉੱਤੇ ਵਾਗਾਂ ਢਿੱਲੀਆਂ ਕਰਦੇ ਹੋਏ ਬੜੇ ਪਿਆਰ ਨਾਲ਼ ਕਹਿੰਦਾ, “ਚੱਲ ਪੁੱਤਰ... ਜਰਾ ਹਵਾ ਨਾਲ਼ ਗੱਲਾਂ ਕਰਕੇ ਵਿਖਾ ਦੇ।" ਮਾਰਵਾੜੀਆਂ ਨੂੰ ਉਨ੍ਹਾਂ ਦੇ ਠਿਕਾਣੇ ਪਹੁੰਚਾ ਕੇ ਉਸਨੇ ਅਨਾਰਕਲੀ ਵਿੱਚ ਦੀਨੂ ਹਲਵਾਈ ਦੀ ਦੁਕਾਨ ਉੱਤੇ ਅੱਧ ਸੇਰ ਦਹੀ ਦੀ ਲੱਸੀ ਪੀ ਕੇ ਇੱਕ ਵੱਡਾ ਡਕਾਰ ਲਿਆ ਅਤੇ ਮੁੱਛਾਂ ਨੂੰ ਮੂੰਹ ਵਿੱਚ ਦਬਾ ਕੇ ਉਨ੍ਹਾਂ ਨੂੰ ਚੂਸਦੇ ਹੋਏ ਐਵੇਂ ਹੀ ਬੁਲੰਦ ਅਵਾਜ਼ ਵਿੱਚ ਕਿਹਾ, “ਹਿੰਮਤ ਤੇਰੀ ਐਸੀ ਤੈਸੀ।"
ਸ਼ਾਮ ਨੂੰ ਜਦੋਂ ਉਹ ਅੱਡੇ ਨੂੰ ਪਰਤਿਆ ਤਾਂ ਆਮ ਦੇ ਉਲਟ ਉਸਨੂੰ ਉੱਥੇ ਆਪਣੀ ਜਾਣ-ਪਛਾਣ ਦਾ ਕੋਈ ਆਦਮੀ ਨਾ ਮਿਲ਼ ਸਕਿਆ। ਇਹ ਵੇਖ ਕੇ ਉਸਦੇ ਸੀਨੇ ਵਿੱਚ ਇੱਕ ਅਜੀਬੋ-ਗ਼ਰੀਬ ਤੂਫ਼ਾਨ ਖੜ੍ਹਾ ਹੋ ਗਿਆ। ਅੱਜ ਉਹ ਇੱਕ ਵੱਡੀ ਖ਼ਬਰ ਆਪਣੇ ਦੋਸਤਾਂ ਨੂੰ ਸੁਣਾਉਣ ਵਾਲਾ ਸੀ... ਬਹੁਤ ਵੱਡੀ ਖ਼ਬਰ ਅਤੇ ਇਸ ਖ਼ਬਰ ਨੂੰ ਆਪਣੇ ਅੰਦਰੋਂ ਕੱਢਣ ਲਈ ਉਹ ਡਾਢਾ ਮਜਬੂਰ ਹੋ ਰਿਹਾ ਸੀ ਪਰ ਉੱਥੇ ਕੋਈ ਸੀ ਹੀ ਨਹੀਂ।
ਅੱਧ ਘੰਟੇ ਤੱਕ ਉਹ ਚਾਬੁਕ ਬਗ਼ਲ ਵਿੱਚ ਦਬਾਈ ਸਟੇਸ਼ਨ ਦੇ ਅੱਡੇ ਦੀ ਲੋਹੇ ਦੀ
13 / ਮੰਟੋ ਦੇ ਅਫ਼ਸਾਨੇ