ਛੱਤ ਦੇ ਹੇਠਾਂ ਬੇਕਰਾਰੀ ਦੀ ਹਾਲਤ ਵਿੱਚ ਟਹਿਲਦਾ ਰਿਹਾ। ਉਸਦੇ ਦਿਮਾਗ਼ ਵਿੱਚ ਬੜੇ ਅੱਛੇ ਚੰਗੇ ਖ਼ਿਆਲ ਆ ਰਹੇ ਸਨ। ਨਵੇਂ ਕਾਨੂੰਨ ਦੇ ਲਾਗੂ ਹੋਣ ਦੀ ਖ਼ਬਰ ਨੇ ਉਹਨੂੰ ਇੱਕ ਨਵੀਂ ਦੁਨੀਆ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਹ ਇਸ ਨਵੇਂ ਕਾਨੂੰਨ ਦੇ ਬਾਰੇ ਜੋ ਪਹਿਲੀ ਅਪ੍ਰੈਲ ਨੂੰ ਹਿੰਦੁਸਤਾਨ ਵਿੱਚ ਲਾਗੂ ਹੋਣ ਵਾਲਾ ਸੀ, ਆਪਣੇ ਦਿਮਾਗ਼ ਦੀਆਂ ਕੁੱਲ ਬੱਤੀਆ ਰੋਸ਼ਨ ਕਰਕੇ ਸੋਚ ਵਿਚਾਰ ਕਰ ਰਿਹਾ ਸੀ। ਉਸਦੇ ਕੰਨਾਂ ਵਿੱਚ ਮਾਰਵਾੜੀ ਦਾ ਇਹ ਅੰਦੇਸ਼ਾ ਕਿ ਕੀ ਵਿਆਜ ਦੇ ਬਾਰੇ ਵੀ ਕੋਈ ਨਵਾਂ ਕਾਨੂੰਨ ਪਾਸ ਹੋਵੇਗਾ? ਵਾਰ-ਵਾਰ ਗੂੰਜ ਰਿਹਾ ਸੀ ਅਤੇ ਉਸਦੇ ਤਮਾਮ ਜਿਸਮ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜਾ ਰਿਹਾ ਸੀ। ਕਈ ਵਾਰ ਆਪਣੀਆਂ ਸੰਘਣੀਆਂ ਮੁੱਛਾਂ ਦੇ ਅੰਦਰ ਹੱਸ ਕੇ ਉਸਨੇ ਮਾਰਵਾੜੀਆਂ ਗਾਲ਼ ਦਿੱਤੀ, “ਗ਼ਰੀਬਾਂ ਦੀ ਕੁਟੀਆ ਵਿੱਚ ਘੁਸੇ ਹੋਏ ਖਟਮਲ... ਨਵਾਂ ਕਾਨੂੰਨ ਉਨ੍ਹਾਂ ਦੇ ਲਈ ਖੌਲ਼ਦਾ ਹੋਇਆ ਪਾਣੀ ਹੋਵੇਗਾ।”
ਉਹ ਬੇਹੱਦ ਖੁਸ਼ ਸੀ, ਖ਼ਾਸਕਰ ਉਸ ਵਕਤ ਉਸਦੇ ਦਿਲ ਨੂੰ ਬਹੁਤ ਠੰਢਕ ਪੁੱਜਦੀ ਜਦੋਂ ਉਹ ਖ਼ਿਆਲ ਕਰਦਾ ਕਿ ਗੋਰਿਆਂ... ਸਫ਼ੈਦ ਚੂਹਿਆਂ (ਉਹ ਉਨ੍ਹਾਂ ਨੂੰ ਇਸੇ ਨਾਮ ਨਾਲ਼ ਯਾਦ ਕਰਦਾ ਸੀ) ਦੀਆਂ ਬੂਥਨੀਆਂ ਨਵੇਂ ਕਾਨੂੰਨ ਦੇ ਆਉਂਦੇ ਹੀ ਖੁੱਡਾਂ ਵਿੱਚ ਹਮੇਸ਼ਾ ਲਈ ਗ਼ਾਇਬ ਹੋ ਜਾਣਗੀਆਂ।
ਜਦੋਂ ਨੱਥੂ ਗੰਜਾ, ਪਗੜੀ ਕੱਛੇ ਮਾਰੀਂ ਅੱਡੇ ਵਿੱਚ ਦਾਖ਼ਿਲ ਹੋਇਆ ਤਾਂ ਉਸਤਾਦ ਮੰਗੂ ਹੁੱਬ ਕੇ ਉਸਤੋਂ ਮਿਲ਼ਿਆ ਅਤੇ ਉਸਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਬੁਲੰਦ ਅਵਾਜ਼ ਨਾਲ਼ ਕਹਿਣ ਲਗਾ, “ਲਿਆ ਹੱਥ ਏਧਰ... ਅਜਿਹੀ ਖ਼ਬਰ ਸੁਣਾਊਂ ਕਿ ਜੀ ਖ਼ੁਸ਼ ਹੋ ਜਾਵੇ? ਤੁਹਾਡੀ ਇਸ ਗੰਜੀ ਖੋਪੜੀ ਉੱਤੇ ਵਾਲ਼ ਉਗ ਆਉਣ।”
ਇਹ ਕਹਿ ਕੇ ਮੰਗੂ ਨੇ ਵੱਡੇ ਮਜ਼ੇ ਲੈ ਲੈ ਕੇ ਨਵੇਂ ਕਾਨੂੰਨ ਬਾਰੇ ਆਪਣੇ ਦੋਸਤ ਨਾਲ਼ ਗੱਲਾਂ ਸ਼ੁਰੂ ਕਰ ਦਿੱਤੀਆਂ। ਗੱਲਾਂ ਦੌਰਾਨ ਉਸਨੇ ਕਈ ਵਾਰ ਨੱਥੂ ਗੰਜੇ ਦੇ ਹੱਥ ਉੱਤੇ ਜ਼ੋਰ ਨਾਲ਼ ਆਪਣਾ ਹੱਥ ਮਾਰ ਕੇ ਕਿਹਾ, “ਤੂੰ ਵੇਖਦਾ ਰਹਿ, ਕੀ ਬਣਦਾ ਹੈ, ਇਹ ਰੂਸ ਵਾਲਾ ਬਾਦਸ਼ਾਹ ਕੁਝ ਨਾ ਕੁਝ ਜ਼ਰੂਰ ਕਰਕੇ ਰਹੇਗਾ।”
ਉਸਤਾਦ ਮੰਗੂ ਮੌਜੂਦਾ ਸੋਵੀਅਤ ਨਿਜ਼ਾਮ ਦੀਆਂ ਸਮਾਜਵਾਦੀ ਸਰਗਰਮੀਆਂ ਬਾਰੇ ਬਹੁਤ ਕੁਝ ਸੁਣ ਚੁੱਕਿਆ ਸੀ ਅਤੇ ਉਸਨੂੰ ਉੱਥੇ ਦੇ ਨਵੇਂ ਕਾਨੂੰਨ ਅਤੇ ਦੂਜੀਆਂ ਨਵੀਆਂ ਚੀਜ਼ਾਂ ਬਹੁਤ ਪਸੰਦ ਸਨ। ਇਸ ਲਈ ਉਸਨੇ ਰੂਸ ਵਾਲੇ ਬਾਦਸ਼ਾਹ ਨੂੰ ਇੰਡੀਆ ਐਕਟ ਯਾਨੀ ਨਵੇਂ ਸੰਵਿਧਾਨ ਦੇ ਨਾਲ਼ ਮਿਲਾ ਦਿੱਤਾ ਅਤੇ ਪਹਿਲੀ ਅਪ੍ਰੈਲ ਨੂੰ ਪੁਰਾਣੇ ਨਿਜ਼ਾਮ ਵਿੱਚ ਜੋ ਨਵੀਆਂ ਤਬਦੀਲੀਆਂ ਹੋਣ ਵਾਲੀਆਂ ਸਨ, ਉਹ ਉਨ੍ਹਾਂ ਨੂੰ ਰੂਸ ਵਾਲੇ ਬਾਦਸ਼ਾਹ ਦੇ ਅਸਰ ਦਾ ਨਤੀਜਾ ਸਮਝਦਾ ਸੀ।
ਕੁਝ ਅਰਸੇ ਤੋਂ ਪੇਸ਼ਾਵਰ ਅਤੇ ਹੋਰ ਸ਼ਹਿਰਾਂ ਵਿੱਚ ਸੁਰਖ਼ ਪੋਸ਼ਾਂ ਦੀ ਤਹਿਰੀਕ ਜਾਰੀ ਸੀ। ਮੰਗੂ ਨੇ ਇਸ ਤਹਿਰੀਕ ਨੂੰ ਆਪਣੇ ਦਿਮਾਗ਼ ਵਿੱਚ ਰੂਸ ਵਾਲੇ ਬਾਦਸ਼ਾਹ ਅਤੇ ਫਿਰ ਨਵੇਂ ਕਾਨੂੰਨ ਦੇ ਨਾਲ਼ ਖ਼ਲਤ-ਮਲਤ ਕਰ ਦਿੱਤਾ ਸੀ। ਇਸਦੇ ਇਲਾਵਾ ਜਦੋਂ ਕਦੇ ਉਹ ਕਿਸੇ ਤੋਂ ਸੁਣਦਾ ਕਿ ਫ਼ਲਾਂ ਸ਼ਹਿਰ ਵਿੱਚ ਬੰਬ ਸਾਜ਼ ਫੜੇ ਗਏ ਹਨ, ਜਾਂ ਫ਼ਲਾਂ ਜਗ੍ਹਾ ਇੰਨੇ
14 / ਮੰਟੋ ਦੇ ਅਫ਼ਸਾਨੇ