“ਛੋਟੇ ਲਾਲਾ ਜੀ! ਮੈਂ ਉਸਨੂੰ ਲੈ ਕੇ ਆਇਆ ਹਾਂ। ਹੁਣ ਤੁਸੀਂ ਉਸਨੂੰ ਆਪਣੇ ਕੋਲ ਰੱਖ ਲਓ, ਪਿੰਡ ਵਾਲ਼ੇ ਉਸਨੂੰ ਬਹੁਤ ਤੰਗ ਕਰ ਰਹੇ ਹਨ।”
ਸਤੀਸ਼ ਹੈਰਾਨ ਹੋ ਗਿਆ। ਉਸਦੀ ਸਮਝ ਵਿੱਚ ਨਹੀਂ ਆਇਆ ਕਿ ਨੱਥੂ ਕੀ ਕਹਿ ਰਿਹਾ ਹੈ। ਉਸਨੇ ਪੁੱਛਿਆ “ਕਿਸ ਨੂੰ? ਕਿਸ ਨੂੰ ਤੰਗ ਕਰ ਰਹੇ ਹਨ।”
ਨੱਥੂ ਨੇ ਜਵਾਬ ਦਿੱਤਾ, “ਤੁਸੀਂ... ਤੁਸੀਂ... ਰੂਪਾ ਨੂੰ... ਤੁਹਾਡੀ ਪਤਨੀ ਨੂੰ।”
“ਮੇਰੀ ਪਤਨੀ?” ਸਤੀਸ਼ ਚਕਰਾ ਗਿਆ। “ਮੇਰੀ ਪਤਨੀ... ਤੇਰਾ ਦਿਮਾਗ਼ ਤਾਂ ਨਹੀਂ ਬਹਿਕ ਗਿਆ? ਇਹ ਕੀ ਬਕ ਰਿਹਾ ਹੈਂ?”
ਇਹ ਕਹਿੰਦੇ ਹੀ ਉਸਦੇ ਅੰਦਰ.. ਬਹੁਤ ਅੰਦਰ ਰੂਪਾ ਦਾ ਖ਼ਿਆਲ ਪੈਦਾ ਹੋਇਆ ਅਤੇ ਉਸਨੂੰ ਯਾਦ ਆਇਆ ਕਿ ਪਿਛਲੇ ਸਾਵਣ ਵਿੱਚ ਉਹ ਇੱਕ ਮੋਟੀਆਂ ਮੋਟੀਆਂ ਅੱਖਾਂ ਅਤੇ ਗਦਰਾਏ ਹੋਏ ਜਿਸਮ ਵਾਲ਼ੀ ਇੱਕ ਕੁੜੀ ਨਾਲ਼ ਕੁਝ ਦਿਨ ਖੇਡਿਆ ਸੀ। ਉਹ ਦੁੱਧ ਲੈ ਕੇ ਸ਼ਹਿਰ ਵਿੱਚ ਜਾਇਆ ਕਰਦੀ ਸੀ। ਇੱਕ ਵਾਰ ਉਸਨੇ ਦੁੱਧ ਦੀਆਂ ਬੂੰਦਾਂ ਉਸਦੇ ਉਭੱਰਦੇ ਹੋਏ ਸੀਨੇ 'ਤੇ ਟਪਕਦੀਆਂ ਵੇਖੀਆਂ ਸਨ ਅਤੇ... ਹਾਂ, ਹਾਂ ਇਹ ਰੂਪਾ ਉਹੀ ਕੁੜੀ ਸੀ ਜਿਸਦੇ ਬਾਰੇ ਉਸਨੇ ਇੱਕ ਵਾਰ ਇਹ ਖ਼ਿਆਲ ਕੀਤਾ ਸੀ ਕਿ ਉਹ ਦੁੱਧ ਨਾਲੋਂ ਵਧੇਰੇ ਮੁਲਾਇਮ ਹੈ। ਉਹਨੂੰ ਹੈਰਤ ਵੀ ਹੁੰਦੀ ਸੀ ਕਿ ਇਹ ਇੱਟਾਂ ਪੱਥਣ ਵਾਲ਼ੇ ਅਜਿਹੀਆਂ ਨਰਮ-ਨਾਜ਼ੁਕ ਲੜਕੀਆਂ ਕਿਵੇਂ ਪੈਦਾ ਕਰ ਲੈਂਦੇ ਹਨ।
ਉਹ ਭੰਗੀ ਦੀ ਕੁੜੀ ਨੂੰ ਭੁੱਲ ਸਕਦਾ ਸੀ। ਸੁਸ਼ੀਲਾ ਨੂੰ ਭੁੱਲ ਸਕਦਾ ਸੀ, ਜੋ ਹਰ ਰੋਜ਼ ਉਸਦੇ ਨਾਲ਼ ਟੈਨਿਸ ਖੇਡਦੀ ਸੀ। ਉਹ ਹਸਪਤਾਲ ਦੀ ਨਰਸ ਨੂੰ ਭੁੱਲ ਸਕਦਾ ਸੀ ਜਿਸਦੇ ਸਫ਼ੈਦ ਕੱਪੜਿਆਂ ਦਾ ਉਹ ਪ੍ਰਸ਼ੰਸਕ ਸੀ। ਉਹ ਇਸ... ਪਰ ਰੂਪਾ ਨੂੰ ਨਹੀਂ ਭੁੱਲ ਸਕਦਾ ਸੀ। ਉਸਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਦੂਜੀ ਜਾਂ ਤੀਜੀ ਮੁਲਾਕਾਤ ’ਤੇ ਜਦੋਂਕਿ ਰੂਪਾ ਨੇ ਆਪਣਾ ਆਪ ਉਸਦੇ ਹਵਾਲੇ ਕਰ ਦਿੱਤਾ ਸੀ ਤਾਂ ਉਸਦੀ ਇੱਕ ਗੱਲ 'ਤੇ ਉਸਨੂੰ ਬਹੁਤ ਹਾਸੀ ਆਈ ਸੀ।
ਰੂਪਾ ਨੇ ਉਸ ਨੂੰ ਕਿਹਾ ਸੀ, “ਛੋਟੇ ਲਾਲਾ ਜੀ! ਕੱਲ੍ਹ ਸੁੰਦਰੀ ਚਮਾਰੀ ਕਹਿ ਰਹੀ ਸੀ, ਜਲਦੀ-ਜਲਦੀ ਵਿਆਹ ਕਰ ਲੈ ਨੀ। ਬਹੁਤ ਮਜ਼ਾ ਆਉਂਦਾ ਹੈ... ਉਸਨੂੰ ਕੀ ਪਤਾ ਕਿ ਮੈਂ ਵਿਆਹ ਕਰ ਵੀ ਚੁੱਕੀ ਹਾਂ...” ਪਰ ਰੂਪਾ ਸੀ ਕਿੱਥੇ? ਸਤੀਸ਼ ਦੀ ਹੈਵਾਨੀ ਹਿੱਸ ਉਸਦਾ ਨਾਮ ਸੁਣਦੇ ਹੀ ਜਾਗ ਚੁੱਕੀ ਸੀ। ਸੋ ਸਤੀਸ਼ ਦਾ ਦਿਮਾਗ਼ ਮਾਮਲੇ ਦੀ ਨਜ਼ਾਕਤ ਨੂੰ ਸਮਝ ਗਿਆ ਸੀ। ਪਰ ਉਸਦਾ ਜਿਸਮ ਸਿਰਫ਼ ਆਪਣੀ ਦਿਲਚਸਪੀ ਵੱਲ ਕੇਂਦਰਿਤ ਸੀ।
ਸਤੀਸ਼ ਨੇ ਪੁੱਛਿਆ “ਕਿੱਥੇ ਹੈ ਰੂਪਾ?"
ਨੱਥੂ ਉੱਠ ਖੜ੍ਹਾ ਹੋਇਆ, “ਬਾਹਰ ਖੜ੍ਹੀ ਹੈ... ਮੈਂ ਹੁਣੇ ਉਸਨੂੰ ਲਿਆਉਂਦਾ ਹਾਂ।”
ਸਤੀਸ਼ ਨੇ ਫ਼ੌਰਨ ਰੋਹਬਦਾਰ ਲਹਿਜੇ ਵਿੱਚ ਕਿਹਾ, “ਖ਼ਬਰਦਾਰ ਜੇ ਉਸਨੂੰ ਤੂੰ ਇੱਥੇ ਲਿਆਇਆ... ਜਾ ਭੱਜ ਜਾ ਇੱਥੋਂ।”
“ਤੇ... ਤੇ... ਛੋਟੇ ਲਾਲਾ ਜੀ ਉਹ... ਉਹ ਤੁਹਾਡੀ ਪਤਨੀ ਹੋ ਚੁੱਕੀ ਹੈ... ਬੱਚੇ ਦੀ
141 / ਮੰਟੇ ਦੇ ਅਫ਼ਸਾਨੇ